More
    HomePunjabi Newsਦਿੱਲੀ ’ਚ ਪਾਣੀ ਦੇ ਗਲਤ ਆਏ ਬਿਲਾਂ ਸਬੰਧੀ ਬੋਲੇ ਅਰਵਿੰਦ ਕੇਜਰੀਵਾਲ

    ਦਿੱਲੀ ’ਚ ਪਾਣੀ ਦੇ ਗਲਤ ਆਏ ਬਿਲਾਂ ਸਬੰਧੀ ਬੋਲੇ ਅਰਵਿੰਦ ਕੇਜਰੀਵਾਲ

    ਕਿਹਾ : ਪਾਣੀ ਦੇ ਗਲਤ ਆਏ ਬਿਲਾਂ ਨੂੰ ਭਰਨ ਦੀ ਲੋੜ ਨਹੀਂ
    ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਦਿੱਲੀ ’ਚ ਗਲਤ ਪਾਣੀ ਦਾ ਬਿੱਲ ਮੁਆਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੂੰ ਰਸਮੀ ਤੌਰ ’ਤੇ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਦਿੱਲੀ ’ਚ ਇਕੱਠੇ ਚੋਣ ਲੜ ਰਹੇ ਹਨ। ਕੇਜਰੀਵਾਲ ਨੇ ਅੱਗੇ ਕਿਹਾ ਕਿ ਇਹ ਲੋਕ ਗਾਲ੍ਹਾਂ ਦੇ ਕੇ ਹੀ ਚੋਣਾਂ ਜਿੱਤਣਾ ਚਾਹੁੰਦੇ ਹਨ ਤੇ ‘ਆਪ’ ਕਹਿ ਰਹੀ ਹੈ ਕਿ ਪਿਛਲੇ 10 ਸਾਲਾਂ ’ਚ ਕੀਤੇ ਕੰਮਾਂ ਦੇ ਆਧਾਰ ’ਤੇ ਸਾਨੂੰ ਵੋਟ ਦਿਓ।

    ਉਨ੍ਹਾਂ ਕਿਹਾ ਕਿ ਜਦੋਂ ਮੈਂ ਜੇਲ੍ਹ ਗਿਆ ਤਾਂ ਪਤਾ ਨਹੀਂ ਇਨ੍ਹਾਂ ਲੋਕਾਂ ਨੇ ਪਿੱਛੇ ਕੀ ਕੀਤਾ। ਕੁਝ ਗੜਬੜ ਹੋ ਗਈ ਅਤੇ ਲੱਖਾਂ ਲੋਕਾਂ ਪਾਣੀ ਦੇ ਬਿੱਲ ਹਜ਼ਾਰਾਂ ਰੁਪਏ ਵਿਚ ਆਉਣ ਲੱਗੇ। ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕੇ। ਮੈਂ ਐਲਾਨ ਕਰਦਾ ਹਾਂ ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਬਿੱਲ ਗਲਤ ਆਏ ਹਨ, ਉਨ੍ਹਾਂ ਨੂੰ ਪਾਣੀ ਦੇ ਬਿੱਲ ਭਰਨ ਦੀ ਲੋੜ ਨਹੀਂ ਹੈ। ਚੋਣਾਂ ਤੋਂ ਬਾਅਦ ਅਸੀਂ ਇਨ੍ਹਾਂ ਬਿੱਲਾਂ ਨੂੰ ਮੁਆਫ਼ ਕਰਵਾ ਦੇਵਾਂਗੇ।

    RELATED ARTICLES

    Most Popular

    Recent Comments