More
    HomePunjabi Newsਅਰਵਿੰਦ ਕੇਜਰੀਵਾਲ ਨੇ ਸ਼ਰੂ ਕੀਤੀ ਅੰਬੇਦਕਰ ਸਕਾਲਰਸ਼ਿਪ ਯੋਜਨਾ

    ਅਰਵਿੰਦ ਕੇਜਰੀਵਾਲ ਨੇ ਸ਼ਰੂ ਕੀਤੀ ਅੰਬੇਦਕਰ ਸਕਾਲਰਸ਼ਿਪ ਯੋਜਨਾ

    ਕਿਹਾ : ਦਲਿਤ ਬੱਚਿਆਂ ਦੀ ਵਿਦੇਸ਼ ’ਚ ਹੋਣ ਵਾਲੀ ਪੜ੍ਹਾਈ ਦਾ ਉਠਾਏਗੀ ਖਰਚਾ

    ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਨਵੀਂ ਦਿੱਲੀ ’ਚ ਅੰਬੇਦਕਰ ਸਕਾਲਰਸ਼ਿਪ ਯੋਜਨਾ ਸਬੰਧੀ ਐਲਾਨ ਕੀਤਾ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਦਲਿਤ ਪਰਿਵਾਰ ਦੀ ਬੱਚਿਆਂ ਵਿਦੇਸ਼ੀ ਯੂਨੀਵਰਸਿਟੀ ’ਚ ਪੜ੍ਹਾਈ ਅਤੇ ਜਾਣ-ਆਉਣ ਦਾ ਖਰਚਾ ਹੁਣ ਦਿੱਲੀ ਸਰਕਾਰ ਉਠਾਏਗੀ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦਾ ਕੋਈ ਬੱਚਾ ਪੈਸੇ ਦੀ ਕਮੀ ਕਰਕੇ ਉਚ ਸਿੱਖਿਆ ਪ੍ਰਾਪਤ ਕਰਨ ਤੋਂ ਹੁਣ ਵਾਂਝਾ ਨਹੀਂ ਰਹੇਗਾ ਅਤੇ ਇਸ ਦੇ ਲਈ ਮੈਂ ਡਾ. ਅੰਬੇਦਕਰ ਸਕਾਰਸ਼ਿਪ ਯੋਜਨਾ ਦਾ ਐਲਾਨ ਕਰਦਾ ਹਾਂ।

    ਉਨ੍ਹਾਂ ਕਿਹਾ ਕਿ ਜੇਕਰ ਕੋਈ ਦਲਿਤ ਬੱਚਾ ਦੁਨੀਆ ਦੀ ਕਿਸੇ ਟੌਪ ਯੂਨੀਵਰਸਿਟੀ ’ਚ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਸਿਰਫ਼ ਉਸ ਯੂਨੀਵਰਸਿਟੀ ’ਚ ਐਡਮਿਸ਼ਨ ਲੈ ਲਵੇ, ਬਾਕੀ ਪੜ੍ਹਾਈ ਦਾ ਖਰਚਾ ਸਾਰਾ ਦਿੱਲੀ ਸਰਕਾਰ ਉਠਾਏਗੀ। ਜ਼ਿਕਰਯੋਗ ਹੈ ਕਿ ਆਉਂਦੇ ਦਿਨਾਂ ’ਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਕਿਉਂਕਿ ਦਿੱਲੀ ਸਰਕਾਰ ਦਾ ਕਾਰਜਕਾਲ 23 ਫਰਵਰੀ 2025 ਨੂੰ ਖਤਮ ਹੋਣ ਜਾ ਰਿਹਾ ਹੈ।

    RELATED ARTICLES

    Most Popular

    Recent Comments