More
    HomePunjabi Newsਅਰਵਿੰਦ ਕੇਜਰੀਵਾਲ ਨੇ RSS ਮੁਖੀ ਭਾਗਵਤ ਨੂੰ ਪੁੱਛੇ ਸਵਾਲ

    ਅਰਵਿੰਦ ਕੇਜਰੀਵਾਲ ਨੇ RSS ਮੁਖੀ ਭਾਗਵਤ ਨੂੰ ਪੁੱਛੇ ਸਵਾਲ

    ਭਾਜਪਾ ’ਤੇ ਪੈਸੇ ਵੰਡਣ ਦਾ ਲਗਾਏ ਆਰੋਪ-ਭਾਗਵਤ ਕੋਲੋਂ ਮੰਗਿਆ ਜਵਾਬ

    ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੂੰ ਇਕ ਚਿੱਠੀ ਲਿਖੀ ਹੈ ਅਤੇ ਉਨ੍ਹਾਂ ਕੋਲੋਂ 4 ਸਵਾਲ ਪੁੱਛੇ ਗਏ ਹਨ। ਕੇਜਰੀਵਾਲ ਨੇ ਭਾਗਵਤ ਕੋਲੋਂ ਪੁੱਛਿਆ ਕਿ ਭਾਜਪਾ ਆਗੂ ਪੈਸੇ ਵੰਡ ਰਹੇ ਹਨ। ਪੂਰਵਾਂਚਲੀ ਅਤੇ ਦਲਿਤ ਲੋਕਾਂ ਦੇ ਨਾਮ ਮਿਟਾਉਣ ਦੀ ਵੀ ਭਾਜਪਾ ਕੋਸ਼ਿਸ਼ ਕਰ ਰਹੀ ਹੈ। ਵੋਟ ਖਰੀਦ ਰਹੀ ਹੈ। ਕੀ ਆਰ.ਐਸ.ਐਸ. ਨੂੰ ਨਹੀਂ ਲੱਗਾ ਕਿ ਭਾਜਪਾ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ। ਕੇਜਰੀਵਾਲ ਨੇ ਪੁੱਛਿਆ ਕਿ ਭਾਜਪਾ ਨੇ ਪਿਛਲੇ ਦਿਨਾਂ ਵਿਚ ਜੋ ਗਲਤ ਕੀਤਾ ਹੈ, ਕੀ ਆਰ.ਐਸ.ਐਸ. ਉਸਦਾ ਸਮਰਥਨ ਕਰਦੀ ਹੈ।

    ਜ਼ਿਕਰਯੋਗ ਹੈ ਕਿ ‘ਆਪ’ ਆਗੂ ਪਿ੍ਰਅੰਕਾ ਕੱਕੜ ਨੇ ਆਰੋਪ ਲਗਾਇਆ ਸੀ ਕਿ ਭਾਜਪਾ ਨੇਤਾ ਪ੍ਰਵੇਸ਼ ਵਰਮਾ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿਚ ਪੈਸੇ ਵੰਡ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸ਼ਾਹਦਰਾ ਵਿਧਾਨ ਸਭਾ ਹਲਕੇ ਵਿਚ ਭਾਜਪਾ ਆਗੂ ਵਿਸ਼ਾਲ ਭਾਰਦਵਾਜ ਨੇ ਵੋਟਰਾਂ ਦੇ ਨਾਂ ਹਟਾਉਣ ਲਈ ਚੋਣ ਕਮਿਸ਼ਨ ਨੂੰ ਅਰਜ਼ੀ ਦਿੱਤੀ ਹੈ ਅਤੇ ਭਾਜਪਾ ਦਿੱਲੀ ਵਿਚ ਰਹਿਣ ਵਾਲੇ ਕਈ ਪੂਰਵਾਂਚਲੀਆਂ ਦੀਆਂ ਵੋਟਾਂ ਕੱਟਣਾ ਚਾਹੁੰਦੀ ਹੈ। ਉਧਰ ਦੂਜੇ ਪਾਸੇ ਦਿੱਲੀ ਭਾਜਪਾ ਦੇ ਆਗੂ ਵੀਰੇਂਦਰ ਸਚਦੇਵਾ ਨੇ ਵੀ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ ਅਤੇ ਕੇਜਰੀਵਾਲ ਨੂੰ ਨਵੇਂ ਸਾਲ ’ਤੇ 5 ਸੰਕਲਪ ਲੈਣ ਲਈ ਕਿਹਾ ਹੈ। ਸਚਦੇਵਾ ਨੇ ਕਿਹਾ ਕਿ ਨਵੇਂ ਸਾਲ ਵਿਚ ਕੇਜਰੀਵਾਲ ਨੂੰ ਇਕ ਤਾਂ ਝੂਲ ਬੋਲਣਾ ਬੰਦ ਕਰਨਾ ਚਾਹੀਦਾ ਹੈ। 

    RELATED ARTICLES

    Most Popular

    Recent Comments