ਹਿਮਾਚਲ ਵਿੱਚ ਪੈ ਰਹੇ ਭਾਰੀ ਮੀਹ ਦੇ ਕਰਕੇ ਪੰਜਾਬ ਦੇ ਵਿੱਚ ਇੱਕ ਵਾਰੀ ਫਿਰ ਤੋਂ ਹੜ ਦਾ ਖਤਰਾ ਮੰਡਰਾ ਰਿਹਾ ਹੈ । ਘੱਗਰ ਦਰਿਆ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਘੱਗਰ ਦਰਿਆ ਦੇ ਪਾਣੀ ਦਾ ਪੱਧਰ ਪਿਛਲੇ 24 ਘੰਟਿਆਂ ਦੌਰਾਨ 6.5 ਫੁੱਟ ਵਧਿਆ ਹੈ। ਸੰਗਰੂਰ ਜ਼ਿਲ੍ਹੇ ਦੇ ਖਨੌਰੀ ਵਿਖੇ ਘੱਗਰ ਦਰਿਆ ਦਾ ਪੱਧਰ ਕੱਲ੍ਹ 726 ਫੁੱਟ ਸੀ ਜੋ ਐਤਵਾਰ ਸਵੇਰੇ 7 ਵਜੇ ਤੱਕ ਵਧ ਕੇ 732.5 ਫੁੱਟ ਹੋ ਗਿਆ। ਦੱਸ ਦੇਈਏ ਕਿ ਘੱਗਰ ਨਦੀ ਵਿੱਚ ਖਤਰੇ ਦਾ ਨਿਸ਼ਾਨ 747 ਫੁੱਟ ਹੈ।
ਘੱਗਰ ਦਰਿਆ ਦੇ ਪੱਧਰ ਵਿੱਚ ਵਾਧਾ, ਪੈਦਾ ਹੋ ਸਕਦਾ ਹੈ ਹੜ੍ਹ ਦਾ ਖ਼ਤਰਾ
RELATED ARTICLES