More
    HomePunjabi Newsਅਮਿਤ ਸ਼ਾਹ ਵੱਲੋਂ ਅੰਬੇਦਕਰ ਸਬੰਧੀ ਦਿੱਤੇ ਬਿਆਨ ਨੇ ਰਾਜਨੀਤਿਕ ਹਲਕਿਆਂ ’ਚ ਛੇੜੀ...

    ਅਮਿਤ ਸ਼ਾਹ ਵੱਲੋਂ ਅੰਬੇਦਕਰ ਸਬੰਧੀ ਦਿੱਤੇ ਬਿਆਨ ਨੇ ਰਾਜਨੀਤਿਕ ਹਲਕਿਆਂ ’ਚ ਛੇੜੀ ਚਰਚਾ

    ਲਾਲੂ ਪ੍ਰਸਾਦ ਯਾਦਵ ਨੇ ਅਮਿਤ ਸ਼ਾਹ ਤੋਂ ਮੰਗਿਆ ਅਸਤੀਫ਼ਾ

    ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਭੀਮ ਰਾਓ ਅੰਬੇਦਕਰ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਦੇਸ਼ ਭਰ ਦੀ ਰਾਜਨੀਤੀ ਵਿਚ ਹਲਚਲ ਪੈਦਾ ਹੋ ਗਈ ਹੈ। ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਬਿਆਨ ਤੋਂ ਬਾਅਦ ਕਿਹਾ ਕਿ ਅਮਿਤ ਸ਼ਾਹ ਪਾਗਲ ਹੋ ਗਏ ਹਨ ਅਤੇ ਉਹ ਬਾਬਾ ਸਾਹਿਬ ਨਾਲ ਨਫ਼ਰਤ ਕਰਦੇ ਹਨ। ਲਾਲੂ ਯਾਦਵ ਨੇ ਕਿਹਾ ਮੈਂ ਅਮਿਤ ਸ਼ਾਹ ਦੇ ਬਿਆਨ ਦਾ ਖੰਡਨ ਕਰਦਾ ਹਾਂ ਕਿਉਂਕਿ ਬਾਬਾ ਸਾਹਿਬ ਮਹਾਨ ਹਨ।

    ਉਨ੍ਹਾਂ ਨਾਲ ਹੀ ਕਿਹਾ ਕਿ ਅਮਿਤ ਸ਼ਾਹ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਧਰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੂੰ ਇਕ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ’ਚ ਲਿਖਿਆ ਕਿ ਨੀਤਿਸ਼ ਕੁਮਾਰ ਨੂੰ ਅਮਿਤ ਸ਼ਾਹ ਦੇ ਬਿਆਨ ਦੀ ਨਿੰਦਾ ਕਰਨੀ ਚਾਹੀਦੀ ਹੈ ਅਤੇ ਭਾਜਪਾ ਤੋਂ ਆਪਣਾ ਸਮਰਥਨ ਵਾਪਸ ਲੈ ਲੈਣਾ ਚਾਹੀਦਾ ਹੈ।

    RELATED ARTICLES

    Most Popular

    Recent Comments