30 ਸਤੰਬਰ ਨੂੰ ਸੰਭਾਲਣਗੇ ਅਹੁਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫੌਜ ਦੇ ਨਵੇਂ ਮੁਖੀ ਹੋਣਗੇ। ਉਹ ਆਉਂਦੀ 30 ਸਤੰਬਰ ਨੂੰ ਆਪਣਾ ਅਹੁਦਾ ਸੰਭਾਲਣਗੇ। ਅਮਰਪ੍ਰੀਤ ਸਿੰਘ ਏਅਰ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ ਜਗ੍ਹਾ ਲੈਣਗੇ, ਜੋ 30 ਸਤੰਬਰ ਨੂੰ ਆਪਣੇ ਅਹੁਦੇ ਤੋਂ ਰਿਟਾਇਰ ਹੋ ਰਹੇ ਹਨ।
ਅਮਰਪ੍ਰੀਤ ਸਿੰਘ ਇਸ ਸਮੇਂ ਹਵਾਈ ਫੌਜ ਦੇ ਵਾਈਸ ਚੀਫ਼ ਦੇ ਅਹੁਦੇ ’ਤੇ ਤਾਇਨਾਤ ਹਨ। ਉਨ੍ਹਾਂ ਨੂੰ ਰੋਟਰੀ ਵਿੰਗ ਜਹਾਜ਼ਾਂ ’ਤੇ 5 ਹਜ਼ਾਰ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਉਡਾਨ ਭਰਨ ਦਾ ਤਜ਼ਰਬਾ ਹੈ। ਉਨ੍ਹਾਂ ਨੇ ਵਾਈਸ ਚੀਫ਼ ਬਣਨ ਤੋਂ ਪਹਿਲਾਂ ਅਪ੍ਰੇਸ਼ਨ ਫਾਈਟਰ ਸਕਵੈਡਰਨ ਅਤੇ ਫਰੰਟਲਾਈਨ ਏਅਰ ਬੇਸ ਦੀ ਵੀ ਕਮਾਂਡ ਸੰਭਾਲੀ ਹੈ।