ਸੁਖਬੀਰ ਬਾਦਲ ਦੀ ਮਾਫੀ ਵਾਲੀ ਚਿੱਠੀ ਜਨਤਕ ਹੋਣ ਤੋਂ ਬਾਅਦ ਹੁਣ ਸੁਖਦੇਵ ਸਿੰਘ ਢੀਂਢਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਢੀਂਢਸਾ ਨੇ ਕਿਹਾ ਹੈ ਕਿ ਹੁਣ ਚਿੱਠੀ ਜਗ ਜ਼ਾਹਰ ਹੋਣ ’ਤੇ ਉਸ ਵਿਚੋਂ ਕੁਝ ਨਵਾਂ ਨਹੀਂ ਨਿਕਲਿਆ ਅਤੇ ਇਹ ਚਿੱਠੀ ਅਜੇ ਵੀ ਮੁਆਫੀ ਮੰਗਣ ਦੇ ਮਾਮਲੇ ਵਿਚ ਗੋਲਮੋਲ ਹੈ। ਢੀਂਡਸਾ ਨੇ ਅੱਗੇ ਕਿਹਾ ਕਿ ਹੁਣ ਸਮੁੱਚੇ ਸਿੱਖ ਕੌਮ ਦੀਆਂ ਨਜ਼ਰਾਂ ਸ੍ਰੀ ਅਕਾਲ ਤਖਿਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਟਿਕੀਆਂ ਹੋਈਆਂ ਹਨ।
ਕਿ ਉਹ ਅਕਾਲੀ ਦਲ ਦੀ ਸਰਕਾਰ ਮੌਕੇ ਬਰਗਾੜੀ ਕਾਂਡ, ਬਹਿਬਲ ਕਾਂਡ, ਡੀ.ਜੀ.ਪੀ. ਸੈਣੀ, ਆਲਮ ਵਿਧਾਇਕ ਮਾਮਲਾ, ਡੇਰਾ ਸਾਧ ਨੂੰ ਮੁਆਫੀ ਸਮੇਤ ਹੋਰ ਵਾਪਰੀਆਂ ਘਟਨਾਵਾਂ ਵਿਚ ਕਿਸ ਤਰ੍ਹਾਂ ਦਾ ਫੈਸਲਾ ਸੁਣਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਦੇ ਅਕਾਲੀ ਦਲ ਦੇ ਹਾਲਾਤ ਸੁਖਬੀਰ ਸਿੰਘ ਬਾਦਲ ਨੇ ਕਰ ਦਿੱਤੇ ਹਨ, ਹੁਣ ਅਕਾਲੀ ਦਲ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਅਤੇ ਭਰੋਸਾ ਬਣਾਉਣ ਵਿਚ ਲੰਬਾ ਸਮਾਂ ਲੱਗੇਗਾ।


