More
    HomePunjabi Newsਵਿਸਾਖੀ ਮਨਾ ਕੇ ਸਿੱਖ ਜਥਾ ਪਾਕਿ ’ਚੋਂ ਵਾਪਸ ਭਾਰਤ ਪਰਤਿਆ

    ਵਿਸਾਖੀ ਮਨਾ ਕੇ ਸਿੱਖ ਜਥਾ ਪਾਕਿ ’ਚੋਂ ਵਾਪਸ ਭਾਰਤ ਪਰਤਿਆ

    ਦੋਵਾਂ ਦੇਸ਼ਾਂ ਨੂੰ ਵੀਜ਼ੇ ਵਧਾਉਣ ਦੀ ਕੀਤੀ ਅਪੀਲ

    ਅੰਮਿ੍ਤਸਰ/ਬਿਊਰੋ ਨਿਊਜ਼ : ਵਿਸਾਖੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸੰਗਤਾਂ ਦਾ ਜਥਾ ਵਿਸਾਖੀ ਮਨਾ ਕੇ ਅੱਜ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਸ ਭਾਰਤ ਪਰਤ ਆਇਆ ਹੈ। ਇਸ ਮੌਕੇ ਸਿੱਖ ਜਥੇ ਦੇ ਮੈਂਬਰਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਬਹੁਤ ਖੁਸ਼ੀ ਹੈ ਕਿ ਉਹ ਪਾਕਿਸਤਾਨ ਦੇ ਗੁਰੂਧਾਮਾਂ ਦੇ ਦਰਸ਼ਨ ਕਰਕੇ ਆਪਣੇ ਵਤਨ ਵਾਪਸ ਪਰਤੇ ਹਨ।

    ਇਸ ਜਥੇ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਵੀਜ਼ੇ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਦੋਵੇਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਗੁਰੂਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਦੇ ਵੱਧ ਤੋਂ ਵੱਧ ਵੀਜ਼ੇ ਲਗਾਏ ਜਾਣ ਤਾਂ ਜੋ ਹਰ ਕੋਈ ਪਾਕਿ ’ਚ ਗੁਰੂਧਾਮਾਂ ਦੇ ਦਰਸ਼ਨ ਕਰ ਸਕੇ।

    ਇਸ ਮੌਕੇ ਵਾਹਗਾ ਬਾਰਡਰ ’ਤੇ ਪ੍ਰੋਟੋਕੋਲ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੰਘੀ 13 ਅਪ੍ਰੈਲ ਨੂੰ 2481 ਸਿੱਖ ਸ਼ਰਧਾਲੂਆਂ ਦਾ ਜਥਾ ਸ਼ੋ੍ਮਣੀ ਕਮੇਟੀ ਵਲੋਂ ਪਾਕਿਸਤਾਨ ਭੇਜਿਆ ਗਿਆ ਸੀ ਅਤੇ ਉਹ ਜਥਾ ਅੱਜ ਵਾਪਸ ਪਰਤ ਆਇਆ ਹੈ।  

    RELATED ARTICLES

    Most Popular

    Recent Comments