Friday, July 5, 2024
HomePunjabi NewsLiberal Breakingਭਾਰਤੀ ਮੌਸਮ ਵਿਭਾਗ ਮੁਤਾਬਿਕ ਇਸ ਵਾਰ ਜੂਨ ਤੋਂ ਸਤੰਬਰ ਤੱਕ ਮਾਨਸੂਨ ਆਮ...

ਭਾਰਤੀ ਮੌਸਮ ਵਿਭਾਗ ਮੁਤਾਬਿਕ ਇਸ ਵਾਰ ਜੂਨ ਤੋਂ ਸਤੰਬਰ ਤੱਕ ਮਾਨਸੂਨ ਆਮ ਨਾਲੋਂ ਰਹੇਗਾ ਬਿਹਤਰ

ਭਾਰਤੀ ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਕਿਹਾ ਕਿ ਇਸ ਵਾਰ ਜੂਨ ਤੋਂ ਸਤੰਬਰ ਤੱਕ ਮਾਨਸੂਨ ਆਮ ਨਾਲੋਂ ਬਿਹਤਰ ਰਹੇਗਾ। ਮੌਸਮ ਵਿਭਾਗ (IMD) 104 ਤੋਂ 110 ਫੀਸਦੀ ਦਰਮਿਆਨ ਬਾਰਸ਼ ਨੂੰ ਆਮ ਨਾਲੋਂ ਬਿਹਤਰ ਮੰਨਦਾ ਹੈ। ਇਹ ਫ਼ਸਲਾਂ ਲਈ ਚੰਗਾ ਸੰਕੇਤ ਹੈ। ਆਈਐਮਡੀ ਨੇ ਕਿਹਾ ਕਿ 2024 ਵਿੱਚ 106% ਯਾਨੀ 87 ਸੈਂਟੀਮੀਟਰ ਬਾਰਸ਼ ਹੋ ਸਕਦੀ ਹੈ। 4 ਮਹੀਨਿਆਂ ਦੇ ਮਾਨਸੂਨ ਸੀਜ਼ਨ ਲਈ ਲੰਬੀ ਮਿਆਦ ਦੀ ਔਸਤ (LPA) 868.6 ਮਿਲੀਮੀਟਰ ਯਾਨੀ 86.86 ਸੈਂਟੀਮੀਟਰ ਹੈ। ਇਸ ਦਾ ਮਤਲਬ ਹੈ ਕਿ ਮਾਨਸੂਨ ਸੀਜ਼ਨ ‘ਚ ਇੰਨੀ ਜ਼ਿਆਦਾ ਬਾਰਿਸ਼ ਹੋਣੀ ਚਾਹੀਦੀ ਹੈ।

RELATED ARTICLES

Most Popular

Recent Comments