ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਤਿੰਨ ਉਮੀਦਵਾਰ ਬਿਨਾਂ ਮੁਕਾਬਲੇ ਰਾਜ ਸਭਾ ਚੋਣ ਜਿੱਤ ਗਏ ਹਨ। ਦੱਸ ਦਈਏ ਕਿ ਇਨ੍ਹਾਂ ਤਿੰਨਾਂ ਵਿਰੁੱਧ ਕਿਸੇ ਹੋਰ ਪਾਰਟੀ ਵੱਲੋਂ ਉਮੀਦਵਾਰ ਨਹੀਂ ਖੜ੍ਹਾ ਕੀਤਾ ਗਿਆ ਸੀ । ਸ਼ੁੱਕਰਵਾਰ ਨੂੰ ਤਿੰਨਾਂ ਨੇਤਾਵਾਂ ਨੇ ਰਿਟਰਨਿੰਗ ਅਫ਼ਸਰ ਆਸ਼ੀਸ਼ ਕੁੰਦਰਾ ਤੋਂ ਆਪਣੇ ਜਿੱਤ ਦੇ ਸਰਟੀਫਿਕੇਟ ਪ੍ਰਾਪਤ ਕੀਤੇ। ਸੰਜੇ ਸਿੰਘ, ਸਵਾਤੀ ਮਾਲੀਵਾਲ ਅਤੇ ਐਨਡੀ ਗੁਪਤਾ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ । ਸ਼ੁੱਕਰਵਾਰ ਨੂੰ, ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਵਿਚ ‘ਆਪ’ ਦੇ ਤਿੰਨੋਂ ਉਮੀਦਵਾਰਾਂ ਦਾ ਰਾਜ ਸਭਾ ਵਿਚ ਜਾਣਾ ਤੈਅ ਹੈ।
‘ਆਪ’ ਨੇ ਦਿੱਲੀ ਦੀਆਂ ਤਿੰਨੋਂ ਰਾਜ ਸਭਾ ਸੀਟਾਂ ਜਿੱਤੀਆਂ
RELATED ARTICLES