ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਬੀਸੀ (BC) ਵਿੰਗ ਦੇ ਨਵੇਂ ਅਹੁਦੇਦਾਰਾਂ ਦੀ ਵੱਡੀ ਸੂਚੀ ਜਾਰੀ ਕੀਤੀ ਹੈ। ਪਾਰਟੀ ਦੇ ਸੂਬਾ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਹਸਤਾਖਰਾਂ ਹੇਠ ਜਾਰੀ ਇਸ ਸੂਚੀ ਵਿੱਚ ਸੁਖਜੀਤ ਸਿੰਘ ਢਿੱਲਵਾਂ ਨੂੰ ਬੀਸੀ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੇਮਰਾਜ ਸਾਹਨੇਵਾਲ ਨੂੰ ਸੂਬਾ ਵਾਈਸ ਪ੍ਰਧਾਨ ਅਤੇ ਵਰਿੰਦਰ ਸਿੰਘ ਧਾਮੀ ਨੂੰ ਸੂਬਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਨੇ ਵੱਖ-ਵੱਖ ਜ਼ੋਨਾਂ ਲਈ ਸੂਬਾ ਸਕੱਤਰਾਂ ਦੀ ਵੀ ਨਿਯੁਕਤੀ ਕੀਤੀ ਹੈ, ਜਿਨ੍ਹਾਂ ਵਿੱਚ ਦੋਆਬਾ ਤੋਂ ਨਰਿੰਦਰ ਸਿੰਘ ਖਿੰਡਾ ਤੇ ਦਲਜੀਤ ਸਿੰਘ, ਮਾਝਾ ਤੋਂ ਸੰਦੀਪ ਸਿੰਘ ਵਿਰਦੀ ਤੇ ਨਰੇਸ਼ ਸੈਣੀ, ਮਾਲਵਾ ਸੈਂਟਰਲ ਤੋਂ ਜਗਜੀਤ ਸਿੰਘ ਬਾਵਾ ਤੇ ਗੁਰਮੀਤ ਸਿੰਘ, ਮਾਲਵਾ ਈਸਟ ਤੋਂ ਰਣਵੀਰ ਸਿੰਘ ਤੇ ਕੁਲਦੀਪ ਸਿੰਘ ਥਿੰਦ ਅਤੇ ਮਾਲਵਾ ਵੈਸਟ ਤੋਂ ਮਨਦੀਪ ਕੌਰ ਰਾਮਗੜ੍ਹੀਆ ਤੇ ਨਿਸ਼ਾਨ ਸਿੰਘ ਥਿੰਦ ਸ਼ਾਮਲ ਹਨ।ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਜ਼ਿਲ੍ਹਾ ਇੰਚਾਰਜਾਂ ਦਾ ਵੀ ਐਲਾਨ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਹਰਪ੍ਰੀਤ ਸਿੰਘ (ਜਲੰਧਰ ਦਿਹਾਤੀ), ਡਾ. ਗੁਰਚਰਨ ਸਿੰਘ (ਜਲੰਧਰ ਸ਼ਹਿਰੀ), ਹਰਪਾਲ ਸਿੰਘ (ਅੰਮ੍ਰਿਤਸਰ ਦਿਹਾਤੀ), ਹਰੀਸ਼ ਬੱਬਰ (ਅੰਮ੍ਰਿਤਸਰ ਸ਼ਹਿਰੀ), ਗੁਰਦੀਪ ਸਿੰਘ ਬਾਦਲ (ਸੰਗਰੂਰ) ਅਤੇ ਹਰਪ੍ਰੀਤ ਸਿੰਘ ਧੰਜਲ (ਬਰਨਾਲਾ) ਸਮੇਤ ਕੁੱਲ 41 ਅਹੁਦੇਦਾਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਪਾਰਟੀ ਹਾਈਕਮਾਂਡ ਨੇ ਉਮੀਦ ਜਤਾਈ ਹੈ ਕਿ ਨਵੇਂ ਅਹੁਦੇਦਾਰ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਆਮ ਆਦਮੀ ਪਾਰਟੀ ਪੰਜਾਬ ਵੱਲੋਂ ਬੀਸੀ ਵਿੰਗ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ
RELATED ARTICLES


