More
    HomePunjabi News‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਪਾਰਟੀ ’ਤੇ ਚੁੱਕੇ...

    ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਪਾਰਟੀ ’ਤੇ ਚੁੱਕੇ ਸਵਾਲ

    ਕਿਹਾ : ਅਪਨੋਂ ਸੇ ਦੂਰੀ ਔਰ ਗੈਰੋਂ ਕੋ ਗਲੇ ਲਗਾਨਾ, ਕੌਨ ਸਾਂ ਨਿਆਏ

    ਅੰਮਿ੍ਰਤਸਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਅੰਮਿ੍ਰਤਸਰ ਨੌਰਥ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਾਪਤ ਸਿੰਘ ਨੇ ਆਪਣੀ ਹੀ ਪਾਰਟੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਪਾਰਟੀ ਲੀਡਰਸ਼ਿਪ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਣ ਦੇ ਨਾਲ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਵਿਦੇਸ ਵਿਚ ਹੋਣ ’ਤੇ ਵੀ ਤੰਜ ਕਸਿਆ।

    ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਪਾਈ ਪੋਸਟ ’ਚ ਲਿਖਿਆ ਕਯਾ ਸੇ ਕਯਾ ਹੋ ਗਿਆ ਦੇਖਤੇ-ਦੇਖਤੇ। ਉਨ੍ਹਾਂ ਅੱਗੇ ਲਿਖਿਆ ਕਿ ਅਪਨੋਂ ਸੇ ਦੂਰੀ, ਛਲ-ਕਪਟ ਔਰ ਗੈਰੋਂ ਕੋ ਗਲੇ ਲਗਾਨਾ, ਕੌਨ ਸਾ ਨਿਆਏ ਹੈ। ਉਨ੍ਹਾਂ ਕਿਹਾ ਕਿ ਆਖਰ ਕਿਤੇ ਨਾ ਕਿਤੇ ਤਾਂ ਪਾਰਟੀ ਲੀਡਰਸ਼ਿਪ ਕੋਲੋਂ ਗਲਤੀ ਹੋਈ ਹੈ, ਜਿਸ ਦੇ ਚਲਦਿਆਂ ਸੰਕਟ ਦੇ ਸਮੇਂ ਕੋਈ ਪਾਰਟੀ ਬਦਲ ਰਿਹਾ ਹੈ, ਕੋਈ ਖੁਸ਼ੀਆਂ ਮਨਾ ਰਿਹਾ ਹੈ ਅਤੇ ਕੋਈ ਇਲਾਜ ਦੇ ਬਹਾਨੇ ਵਿਦੇਸ਼ ਚਲਾ ਗਿਆ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਟਵੀਟ ਰਾਹੀਂ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਜਦਕਿ ‘ਆਪ’ ਵਿਧਾਇਕ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀ ਹੀ ਪਾਰਟੀ ’ਤੇ ਸਵਾਲ ਉਠਾ ਚੁੱਕੇ ਹਨ।

    RELATED ARTICLES

    Most Popular

    Recent Comments