ਮਿ੍ਤਕ ਗੁਰਮੀਤ ਸਿੰਘ ਬਟਾਲਾ ਨੇੜਲੇ ਪਿੰਡ ਸੱਖੋਵਾਲ ਨਾਲ ਸੀ ਸਬੰਧਤ
ਚੰਡੀਗੜ੍ਹ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦੇ ਜ਼ਿਲ੍ਹਾ ਗੰਦਰਬਲ ਵਿਚ ਲੰਘੇ ਕੱਲ੍ਹ ਇਕ ਦਹਿਸ਼ਤੀ ਹਮਲੇ ਵਿਚ 7 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਇਸ ਦਹਿਸ਼ਤੀ ਹਮਲੇ ਵਿਚ ਜਾਨ ਗੁਆਉਣ ਵਾਲਿਆਂ ਵਿਚ ਬਟਾਲਾ ਨੇੜਲੇ ਪਿੰਡ ਸੱਖੋਵਾਲ ਦਾ ਗੁਰਮੀਤ ਸਿੰਘ ਵੀ ਸ਼ਾਮਲ ਸੀ। ਮਿ੍ਰਤਕਾਂ ਵਿਚ ਇਕ ਡਾਕਟਰ ਅਤੇ 7 ਕਾਮੇ ਸ਼ਾਮਲ ਸਨ।
ਦੱਸਿਆ ਗਿਆ ਹੈ ਕਿ ਗੁਰਮੀਤ ਸਿੰਘ ਪਿਛਲੇ ਸਮੇਂ ਤੋਂ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਇਸ ਕੰਪਨੀ ਦਾ ਕੰਮ ਜੰਮੂ ਕਸ਼ਮੀਰ ਵਿਚ ਚੱਲ ਰਿਹਾ ਸੀ। ਗੁਰਮੀਤ ਸਿੰਘ 15 ਦਿਨ ਪਹਿਲਾਂ ਹੀ ਘਰੋਂ ਕੰਮ ’ਤੇ ਗਿਆ ਸੀ ਅਤੇ ਜਦੋਂ ਇਹ ਦਹਿਸ਼ਤੀ ਹਮਲਾ ਹੋਇਆ ਤਾਂ ਉਹ ਆਪਣੀ ਪਤਨੀ ਨਾਲ ਫੋਨ ’ਤੇ ਗੱਲ ਕਰ ਰਿਹਾ ਸੀ। ਗੁਰਮੀਤ ਸਿੰਘ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ। ਗੁਰਮੀਤ ਸਿੰਘ ਦੀ ਮੌਤ ’ਤੇ ਪਿੰਡ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।