More
    HomePunjabi Newsਮੋਗਾ ’ਚ ਪਦਮਸ੍ਰੀ ਡਾ. ਸੁਰਜੀਤ ਪਾਤਰ ਦੀ ਯਾਦ ’ਚ ਬਣੇਗਾ ਪਾਰਕ

    ਮੋਗਾ ’ਚ ਪਦਮਸ੍ਰੀ ਡਾ. ਸੁਰਜੀਤ ਪਾਤਰ ਦੀ ਯਾਦ ’ਚ ਬਣੇਗਾ ਪਾਰਕ

    ਸਪੀਕਰ ਸੰਧਵਾਂ ਨੇ ਕੀਤਾ ਉਦਘਾਟਨ-ਸਰਪੰਚ ਨੇ ਦਿੱਤੀ ਜ਼ਮੀਨ

    ਚੰਡੀਗੜ੍ਹ/ਬਿਊਰੋ ਨਿਊਜ਼ : ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਵਿਚ ਮਰਹੂਮ ਲੇਖਕ ਪਦਮਸ੍ਰੀ ਡਾ. ਸੁਰਜੀਤ ਪਾਤਰ ਦੀ ਯਾਦ ਵਿਚ ‘ਬਾਗ-ਏ-ਅਦਬ’ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਇਸ ਮੌਕੇ ਆਯੋਜਿਤ ਸਮਾਗਮ ਵਿਚ ਐਸਐਸਪੀ ਅਵਨੀਤ ਕੌਰ ਅਤੇ ਪ੍ਰਸਿੱਧ ਪੰਜਾਬੀ ਕਲਾਕਾਰ ਮਲਕੀਤ ਰੌਣੀ ਵੀ ਹਾਜ਼ਰ ਰਹੇ। ਦੱਸਿਆ ਗਿਆ ਕਿ ਪਿੰਡ ਦੇ ਸਰਪੰਚ ਹਰਿੰਦਰ ਸਿੰਘ ਨੇ ਇਸ ਕਾਰਜ ਲਈ ਸਵਾ ਦੋ ਏਕੜ ਜ਼ਮੀਨ ਦਾਨ ਦਿੱਤੀ ਹੈ।

    ਇਸ ਮੌਕੇ ਸਪੀਕਰ ਸੰਧਵਾਂ ਨੇ ਸਰਪੰਚ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪਾਰਕ ਨਾ ਸਿਰਫ ਮਰਹੂਮ ਲੇਖਕ ਨੂੰ ਸ਼ਰਧਾਂਜਲੀ ਹੈ, ਬਲਕਿ ਇਹ ਪਾਰਕ ਸਥਾਨਕ ਲੋਕਾਂ ਦੇ ਲਈ ਇਕ ਜਨਤਕ ਥਾਂ ਦੇ ਰੂਪ ਵਰਤਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਪਦਮਸ੍ਰੀ ਡਾ. ਸੁਰਜੀਤ ਪਾਤਰ ਹੋਰਾਂ ਦਾ ਪਿਛਲੇ ਸਮੇਂ ਦੌਰਾਨ ਦਿਹਾਂਤ ਹੋ ਗਿਆ ਸੀ। 

    RELATED ARTICLES

    Most Popular

    Recent Comments