More
    HomePunjabi Newsਕੇਜਰੀਵਾਲ ਤੇ ਸਿਸੋਦੀਆ ਖਿਲਾਫ ਚੱਲੇਗਾ ਮਨੀ ਲਾਂਡਰਿੰਗ ਦਾ ਕੇਸ

    ਕੇਜਰੀਵਾਲ ਤੇ ਸਿਸੋਦੀਆ ਖਿਲਾਫ ਚੱਲੇਗਾ ਮਨੀ ਲਾਂਡਰਿੰਗ ਦਾ ਕੇਸ

    ਸ਼ਰਾਬ ਘੋਟਾਲਾ ਮਾਮਲੇ ’ਚ ਈਡੀ ਨੂੰ ਕੇਸ ਚਲਾਉਣ ਦੀ ਗ੍ਰਹਿ ਮੰਤਰਾਲੇ ਨੇ ਦਿੱਤੀ ਆਗਿਆ

    ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਚਲਾਉਣ ਲਈ ਈਡੀ ਨੂੰ ਆਗਿਆ ਦੇ ਦਿੱਤੀ ਹੈ। ਈਡੀ ਨੂੰ ਇਹ ਮਨਜ਼ੂਰੀ ਕੇਂਦਰੀ ਗ੍ਰਹਿ ਮੰਤਰਾਲੇ ਕੋਲੋਂ ਇਸ ਲਈ ਲੈਣੀ ਪਈ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸਰਕਾਰੀ ਕਰਮਚਾਰੀਆਂ ’ਤੇ ਮੁਕੱਦਮਾ ਚਲਾਉਣ ਲਈ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਲੈਣੇ ਹੋਵੇਗੀ। ਜਦਕਿ ਦਿੱਲੀ ਦੇ ਐਲਜੀ ਵਿਨੇ ਸਕਸੇਨਾ ਪਹਿਲਾਂ ਹੀ ਕੇਜਰੀਵਾਲ ਖਿਲਾਫ ਕੇਸ ਚਲਾਉਣ ਦੀ ਆਗਿਆ ਦੇ ਚੁੱਕੇ ਹਨ।

    ਈਡੀ ਨੇ ਲੰਘੇ ਸਾਲ ਦੌਰਾਨ ਪੀਐਮਐਲਏ ਕੋਰਟ ’ਚ ਕੇਜਰੀਵਾਲ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ ਅਤੇ ਸ਼ਰਾਬ ਘੁਟਾਲਾ ਮਾਮਲੇ ’ਚ ਕੇਜਰੀਵਾਲ ਨੂੰ ਆਰੋਪੀ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਆਉਂਦੀ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਲਈ ਵੋਟਾਂ ਪਾਈਆਂ ਜਾਣਗੀਆਂ ਜਦਕਿ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।

    RELATED ARTICLES

    Most Popular

    Recent Comments