More
    HomePunjabi Newsਰਾਜਸਥਾਨ ਦੇ ਬਾੜਮੇਰ ’ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ 29...

    ਰਾਜਸਥਾਨ ਦੇ ਬਾੜਮੇਰ ’ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ 29 ਹੋਇਆ ਕਰੈਸ਼

    ਪਾਇਲਟਾਂ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਹੋਣ ਤੋਂ ਟਲਿਆ

    ਬਾੜਮੇਰ/ਬਿਊਰੋ ਨਿਊਜ਼ : ਰਾਜਸਥਾਨ ਦੇ ਬਾੜਮੇਰ ’ਚ ਪੈਂਦੇ ਉਤਰਲਾਈ ਏਅਰਬੇਸ ਕੋਲ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-29 ਕਰੈਸ਼ ਹੋ ਗਿਆ। ਪਾਇਲਟਾਂ ਨੇ ਸਮਝਦਾਰੀ ਦਿਖਾਉਂਦੇ ਹੋਏ ਜਹਾਜ਼ ਨੂੰ ਅਬਾਦੀ ਵਾਲੇ ਖੇਤਰ ਤੋਂ ਦੂਰ ਰੇਤ ਦੇ ਟਿੱਬਿਆਂ ਵੱਲ ਮੋੜ ਦਿੱਤਾ ਅਤੇ ਆਪ ਪੈਰਾਸ਼ੂਟ ਦੀ ਮਦਦ ਨਾਲ ਬਾਹਰ ਕੁੱਦ ਗਏ, ਜਿਸ ਤੋਂ ਬਾਅਦ ਜਹਾਜ਼ ਰੇਤ ਦੇ ਟਿੱਬਿਆਂ ’ਤੇ ਜਾ ਡਿੱਗਿਆ।

    ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਸ਼ੋਸ਼ਲ ਮੀਡੀਆ ’ਤੇ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾੜਮੇਰ ਸੈਕਟਰ ’ਚ ਚੱਲ ਰਹੇ ਰੈਗੂਲਰ ਰਾਤ ਦੇ ਮਿਸ਼ਨ ਦੌਰਾਨ ਮਿਗ-29 ’ਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਦੇ ਚਲਦਿਆਂ ਇਹ ਹਾਦਸਾ ਵਾਪਰਿਆ ਹੈ। ਹਵਾਈ ਫੌਜ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਦੋਵੇਂ ਪਾਇਲਟ ਵੀ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਇਸ ਘਟਨਾ ਦੌਰਾਨ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੋਰਟ ਆਫ਼ ਇਨਕੁਆਰੀ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ।

    RELATED ARTICLES

    Most Popular

    Recent Comments