More
    HomePunjabi Newsਏ.ਆਈ. ਦੀ ਪੜ੍ਹਾਈ ਲਈ ਰੱਖੇ ਜਾਣਗੇ 500 ਕਰੋੜ ਰੁਪਏ ਰਾਖ਼ਵੇਂ

    ਏ.ਆਈ. ਦੀ ਪੜ੍ਹਾਈ ਲਈ ਰੱਖੇ ਜਾਣਗੇ 500 ਕਰੋੜ ਰੁਪਏ ਰਾਖ਼ਵੇਂ

    ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਬਜਟ ਦੌਰਾਨ ਕੀਤਾ ਐਲਾਨ
    ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਐਮ.ਐਸ.ਐਮ.ਈ. ਲਈ ਕਰਜ਼ਾ ਗਰੰਟੀ ਕਵਰ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕੀਤਾ ਗਿਆ। ਇਸ ਤਹਿਤ 1.5 ਲੱਖ ਕਰੋੜ ਰੁਪਏ ਤੱਕ ਦਾ ਕਰਜ਼ਾ ਉਪਲਬਧ ਹੋਵੇਗਾ। ਸਟਾਰਟਅੱਪਸ ਲਈ ਕਰਜ਼ਾ 10 ਕਰੋੜ ਰੁਪਏ ਤੋਂ ਵਧਾ ਕੇ 20 ਕਰੋੜ ਰੁਪਏ ਕੀਤਾ ਜਾਵੇਗਾ ਤੇ ਗਰੰਟੀ ਫ਼ੀਸਾਂ ਵਿਚ ਵੀ ਕਮੀ ਹੋਵੇਗੀ। ਉਨ੍ਹਾਂ ਕਿਹਾ ਕਿ ਮੇਕ ਇਨ ਇੰਡੀਆ ਤਹਿਤ ਖਿਡੌਣਾ ਉਦਯੋਗ ਲਈ ਇਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾਵੇਗੀ।

    23 ਆਈ.ਆਈ.ਟੀਜ਼ ਵਿਚ 1.35 ਲੱਖ ਵਿਦਿਆਰਥੀ ਹਨ , ਉਨ੍ਹਾਂ ਕਿਹਾ ਕਿ ਆਈ.ਆਈ.ਟੀ. ਪਟਨਾ ਦਾ ਵਿਸਥਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (19) ਦੀ ਪੜ੍ਹਾਈ ਲਈ 500 ਕਰੋੜ ਰੁਪਏ ਰਾਖ਼ਵੇਂ ਰੱਖਣ ਦਾ ਐਲਾਨ ਕੀਤਾ ਗਿਆ ਹੈ।

    RELATED ARTICLES

    Most Popular

    Recent Comments