More
    HomePunjabi Newsਡੋਨਾਲਡ ਟਰੰਪ ਤੇ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਦਰਮਿਆਨ ਹੋਈ ਤਿੱਖੀ ਬਹਿਸ

    ਡੋਨਾਲਡ ਟਰੰਪ ਤੇ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਦਰਮਿਆਨ ਹੋਈ ਤਿੱਖੀ ਬਹਿਸ

    ਵ੍ਹਾਈਟ ਹਾਊਸ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ

    ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੇਂਸਕੀ ਦਰਮਿਆਨ ਵ੍ਹਾਈਟ ਹਾਊਸ ’ਚ ਮੁਲਾਕਾਤ ਹੋਈ। ਇਸ ਦੌਰਾਨ ਟਰੰਪ ਅਤੇ ਉਪ ਰਾਸ਼ਟਰਪਤੀ ਜੇਡੀ ਵੇਂਸ ਅਤੇ ਵਲਾਦੀਮੀਰ ਜੇਲੇਂਸਕੀ ਵਿਚਾਲੇ ਤਿੱਖੀ ਬਹਿਸ ਹੋਈ। ਦੋਵੇਂ ਨੇਤਾਵਾਂ ਦਰਮਿਆਨ ਲਗਭਗ 50 ਮਿੰਟ ਗੱਲਬਾਤ ਹੋਈ। ਇਸ ਦੌਰਾਨ ਕਈ ਅਜਿਹੇ ਮੌਕੇ ਆਏ ਜਦੋਂ ਇਨ੍ਹਾਂ ਆਗੂਆਂ ਵੱਲੋਂ ਇਕ-ਦੂਜੇ ਨੂੰ ਉਂਗਲੀ ਦਿਖਾਈ ਗਈ।

    ਵ੍ਹਾਈਟ ਹਾਊਸ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਦੋ ਰਾਸ਼ਟਰਾਂ ਦਰਮਿਆਨ ਇੰਨੇ ਤਣਾਅ ਭਰੇ ਮਾਹੌਲ ’ਚ ਗੱਲਬਾਤ ਹੋਈ ਹੋਵੇ। ਵੇਂਸ ਨੇ ਜੇਲੇਂਸਕੀ ’ਤੇ ਅਮਰੀਕਾ ਦਾ ਅਪਮਾਨ ਕਰਨ ਦਾ ਆਰੋਪ ਲਗਾਇਆ। ਉਥੇ ਹੀ ਟਰੰਪ ਨੇ ਯੂਕਰੇਨੀ ਰਾਸ਼ਟਰਪਤੀ ਨੂੰ ਕਈ ਵਾਰ ਫਟਕਾਰ ਲਗਾਈ। ਟਰੰਪ ਨੇ ਜੇਲੇਂਸਕੀ ’ਤੇ ਆਰੋਪ ਲਗਾਇਆ ਕਿ ਉਹ ਤੀਜੇ ਵਿਸ਼ਵ ਯੁੱਧ ਦਾ ਜੂਆ ਖੇਡ ਰਹੇ ਹਨ। ਇਸ ਤੋਂ ਬਾਅਦ ਨਾਰਾਜ ਜੇਲੇਂਸਕੀ ਗੱਲਬਤ ਤੋਂ ਉਠੇ ਅਤੇ ਤੇਜ ਕਦਮਾਂ ਨਾਲ ਬਾਹਰ ਨਿਕਲ ਕੇ ਆਪਣੀ ਕਾਲੀ ਕਾਰ ’ਚ ਬੈਠ ਕੇ ਹੋਟਲ ਦੇ ਲਈ ਚਲੇ ਗਏ। ਦੋਵੇਂ ਆਗੂਆਂ ਦਰਮਿਆਨ ਮਿਨਰਲਜ਼ ਨੂੰ ਲੈ ਕੇ ਡੀਲ ਹੋਣੀ ਸੀ, ਜੋ ਕਿ ਕੈਂਸਲ ਹੋ ਗਈ।

    RELATED ARTICLES

    Most Popular

    Recent Comments