More
    HomePunjabi NewsLiberal Breakingਤਰਨਤਾਰਨ 'ਚ ਮਸ਼ਹੂਰ ਗੈਂਗਸਟਰ ਚਕਮਾ ਦੇ ਕੇ ਹੋਇਆ ਹਸਪਤਾਲ 'ਚੋਂ ਫਰਾਰ

    ਤਰਨਤਾਰਨ ‘ਚ ਮਸ਼ਹੂਰ ਗੈਂਗਸਟਰ ਚਕਮਾ ਦੇ ਕੇ ਹੋਇਆ ਹਸਪਤਾਲ ‘ਚੋਂ ਫਰਾਰ

    ਤਰਨਤਾਰਨ ‘ਚ ਇਕ ਮਸ਼ਹੂਰ ਗੈਂਗਸਟਰ ਦੇ ਹਸਪਤਾਲ ‘ਚੋਂ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗੈਂਗਸਟਰ ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ ਵਾਸੀ ਪਿੰਡ ਸੰਘਾ ਜ਼ਿਲ੍ਹਾ ਤਰਨਤਾਰਨ ਜੋ ਕਿ ਸਿਵਲ ਹਸਪਤਾਲ ਤਰਨਤਾਰਨ ਵਿਖੇ ਪੁਲਿਸ ਸੁਰੱਖਿਆ ਹੇਠ ਜ਼ੇਰੇ ਇਲਾਜ ਸੀ ਬੀਤੀ ਰਾਤ 2 ਵਜੇ ਫ਼ਰਾਰ ਹੋ ਗਿਆ | ਦੱਸ ਦਈਏ ਕਿ ਇਸ ਗੈਂਗਸਟਰ ਨੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਲੁੱਟਮਾਰ ਕਰਦੇ ਸਮੇਂ ਇਕ ਪੁਲਸ ਮੁਲਾਜ਼ਮ ਨੂੰ ਗੋਲੀ ਮਾਰ ਦਿੱਤੀ ਸੀ। ਉਸ ਖ਼ਿਲਾਫ਼ ਲੁੱਟ-ਖੋਹ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਵੱਡੀ ਗਿਣਤੀ ਵਿੱਚ ਕੇਸ ਦਰਜ ਹਨ।

    RELATED ARTICLES

    Most Popular

    Recent Comments