More
    HomePunjabi Newsਵੋਟਿੰਗ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਆਤਿਸ਼ੀ ਖਿਲਾਫ਼ ਮਾਮਲਾ ਦਰਜ

    ਵੋਟਿੰਗ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਆਤਿਸ਼ੀ ਖਿਲਾਫ਼ ਮਾਮਲਾ ਦਰਜ

    ਚੋਣ ਜਾਬਤੇ ਦੀ ਉਲੰਘਣਾ ਕਰਨ ਦਾ ਲੱਗਿਆ ਆਰੋਪ

    ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਭਲਕੇ 5 ਫਰਵਰੀ ਨੂੰ ਵੋਟਾਂ ਪਾਈ ਜਾਣਗੀਆਂ। ਪਰ ਵੋਟਿੰਗ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਆਤਿਸ਼ੀ ਖਿਲਾਫ਼ ਦਿੱਲੀ ਪੁਲਿਸ ਨੇ ਚੋਣ ਜਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਦੇ ਸਮਰਥਕ ਮਨੀਸ਼ ਬਿਧੂੜੀ ਖਿਲਾਫ ਵੀ ਚੋਣ ਜਾਬਤੇ ਦੀ ਉਲੰਘਣਾ ਕਰਨ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ 3-4 ਫਰਵਰੀ ਦੀ ਰਾਤ ਨੂੰ ਕਾਲਕਾਜੀ ਤੋਂ ‘ਆਪ’ ਉਮੀਦਵਾਰ 50 ਤੋਂ 70 ਲੋਕਾਂ ਦੇ ਨਾਲ 10 ਵਾਹਨਾਂ ਸਮੇਤ ਫਤਹਿ ਸਿੰਘ ਮਾਰਗ ’ਤੇ ਘੁੰਮ ਰਹੇ ਸਨ।

    ਉਨ੍ਹਾਂ ਚੋਣ ਜਾਬਤੇ ਦੇ ਚਲਦਿਆਂ ਪੁਲਿਸ ਨੂੰ ਰਸਤਾ ਖਾਲੀ ਕਰਵਾਉਣ ਲਈ ਵੀ ਆਖਿਆ ਅਤੇ ਫਲਾਇੰਗ ਸਕੁਐਡ ਦੀ ਸ਼ਿਕਾਇਤ ’ਤੇ ਆਤਿਸ਼ੀ ਖਿਲਾਫ਼ ਬੀਐਨਸੀ ਧਾਰਾ 223 ਅਤੇ ਆਰਵੀ ਐਕਟ 126 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਆਤਿਸ਼ੀ ਖਿਲਾਫ਼ ਮਾਮਲਾ ਦਰਜ ਕਰਨ ’ਤੇ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਚੋਣ ਕਮਿਸ਼ਨ ’ਤੇ ਸਵਾਲ ਚੁੱਕੇ।

    RELATED ARTICLES

    Most Popular

    Recent Comments