More
    HomePunjabi Newsਰਾਜ ਸਭਾ ’ਚ ਸਿੰਘਵੀ ਦੀ ਸੀਟ ਤੋਂ ਨੋਟਾਂ ਦੀ ਗੱਡੀ ਮਿਲੀ

    ਰਾਜ ਸਭਾ ’ਚ ਸਿੰਘਵੀ ਦੀ ਸੀਟ ਤੋਂ ਨੋਟਾਂ ਦੀ ਗੱਡੀ ਮਿਲੀ

    ਸੰਸਦ ਵਿਚ ਹੋ ਗਿਆ ਜ਼ੋਰਦਾਰ ਹੰਗਾਮਾ

    ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ 9ਵਾਂ ਦਿਨ ਸੀ। ਇਸ ਮੌਕੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਕਿਹਾ ਕਿ ਲੰਘੇ ਕੱਲ੍ਹ ਵੀਰਵਾਰ ਨੂੰ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਦੀ ਸੀਟ ਤੋਂ ਨੋਟਾਂ ਦੀ ਗੱਡੀ ਮਿਲੀ ਸੀ। ਇਸ ’ਤੇ ਸਦਨ ਵਿਚ ਜ਼ੋਰਦਾਰ ਹੰਗਾਮਾ ਹੋ ਗਿਆ। ਇਸੇ ਦੌਰਾਨ ਆਰੋਪਾਂ ਵਿਚ ਘਿਰੇ ਸਿੰਘਵੀ ਨੇ ਕਿਹਾ ਕਿ ਮੈਂ ਜਦੋਂ ਵੀ ਰਾਜ ਸਭਾ ’ਚ ਜਾਂਦਾ ਹਾਂ ਤਾਂ 500 ਦਾ ਸਿਰਫ ਇਕ ਨੋਟ ਲੈ ਕੇ ਜਾਂਦਾ ਹਾਂ ਅਤੇ ਮੈਂ ਅਜਿਹਾ ਪਹਿਲੀ ਵਾਰ ਸੁਣਿਆ ਹੈ।

    ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੇ ਨੇ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਦੀ ਜਾਂਚ ਨਹੀਂ ਹੋ ਜਾਂਦੀ ਉਦੋਂ ਤੱਕ ਕਿਸੇ ਵੀ ਸੰਸਦ ਮੈਂਬਰ ਦਾ ਨਾਮ ਨਹੀਂ ਲੈਣਾ ਚਾਹੀਦਾ। ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਵੀ ਕਹੀ ਹੈ। 

    RELATED ARTICLES

    Most Popular

    Recent Comments