More
    HomePunjabi Newsਰੋਪੜ ਦੇ 5 ਸਾਲਾਂ ਦੇ ਬੱਚੇ ਨੇ ਬਣਾਇਆ ਰਿਕਾਰਡ

    ਰੋਪੜ ਦੇ 5 ਸਾਲਾਂ ਦੇ ਬੱਚੇ ਨੇ ਬਣਾਇਆ ਰਿਕਾਰਡ

    ਮਾਊਂਟ ਕਿਲਿਮੰਜਾਰੋ ’ਤੇ ਚੜ੍ਹਨ ਵਾਲਾ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ

    ਚੰਡੀਗੜ੍ਹ/ਬਿਊਰੋ ਨਿਊਜ਼ : ਰੋਪੜ ਦੇ 5 ਸਾਲਾਂ ਦੇ ਬੱਚੇ ਤੇਗਬੀਰ ਸਿੰਘ ਨੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਹ ਮਾਊਂਟ ਕਿਲਿਮੰਜਾਰੋ ’ਤੇ ਚੜ੍ਹਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਬੱਚਾ ਬਣ ਗਿਆ ਹੈ। ਕਿਲਿਮੰਜਾਰੋ ਅਫਰੀਕੀ ਮਹਾਂਦੀਪ ਦੀ ਸਭ ਤੋਂ ਉਚੀ ਚੋਟੀ ਹੈ ਅਤੇ ਤਨਜਾਨੀਆ ਵਿਚ 19,340 ਫੁੱਟ ਤੋਂ ਜ਼ਿਆਦਾ ਉਚਾਈ ’ਤੇ ਸਥਿਤ ਹੈ। ਤੇਗਬੀਰ ਸਿੰਘ ਨੇ ਲੰਘੀ 18 ਅਗਸਤ ਨੂੰ ਮਾਊਂਟ ਕਿਲਿਮੰਜਾਰੋ ਦੀ ਯਾਤਰਾ ਸ਼ੁਰੂ ਕੀਤੀ ਸੀ।  

    ਇਸੇ ਦੌਰਾਨ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਕਿਹਾ ਕਿ ਸਾਨੂੰ ਰੋਪੜ ਦੇ 5 ਸਾਲਾਂ ਦੇ ਤੇਗਬੀਰ ਸਿੰਘ ’ਤੇ ਮਾਣ ਹੈ, ਜੋ ਕਿ ਮਾਊਂਟ ਕਿਲਿਮੰਜਾਰੋ ’ਤੇ ਚੜ੍ਹਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਦੀ ਹਿੰਮਤ ਤੇ ਦਿ੍ਰੜ ਇਰਾਦਾ ਸਭਨਾਂ ਲਈ ਪ੍ਰੇਰਨਾ ਸਰੋਤ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਸ ਦੀਆਂ ਪ੍ਰਾਪਤੀਆਂ ਹੋਰਾਂ ਨੂੰ ਵੀ ਅੱਗੇ ਵੱਧਣ ਲਈ ਪ੍ਰੇਰਿਤ ਕਰਨਗੀਆਂ। 

    RELATED ARTICLES

    Most Popular

    Recent Comments