More
    HomePunjabi Newsਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਕਿਸਾਨਾਂ ਦੀਆਂ ਟਰਾਲੀਆਂ ਪਿੰਡ ਲੋਹ ਸਿੰਬਲੀ ਤੋਂ...

    ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਕਿਸਾਨਾਂ ਦੀਆਂ ਟਰਾਲੀਆਂ ਪਿੰਡ ਲੋਹ ਸਿੰਬਲੀ ਤੋਂ ਮਿਲੀਆਂ

    ਰਿੰਕੂ ਨਾਮੀ ਵਿਅਕਤੀ ਖਿਲਾਫ਼ ਮਾਮਲਾ ਕੀਤਾ ਗਿਆ ਦਰਜ
    ਪਟਿਆਲਾ/ਬਿਊਰੋ ਨਿਊਜ਼ : ਸ਼ੰਭੂ ਬਾਰਡਰ ਤੋਂ ਕਿਸਾਨੀ ਮੋਰਚੇ ਵਿੱਚ ਖੜੀਆਂ ਟਰਾਲੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਘਨੌਰ ਪੁਲਿਸ ਨੇ ਪਿੰਡ ਲੋਹ ਸਿੰਬਲੀ ਵਾਸੀ ਰਿੰਕੂ ਨਾਮੀ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ 3 ਟਰਾਲੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਸੰਭੂ ਬਾਰਡਰ ਤੋਂ ਕਿਸਾਨੀ ਧਰਨਾ ਚੁੱਕੇ ਜਾਣ ਦੌਰਾਨ 19 ਅਤੇ 20 ਮਾਰਚ ਦਰਮਿਆਨੀ ਰਾਤ ਕਿਸਾਨਾਂ ਦਾ ਕਾਫੀ ਸਮਾਨ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।

    ਲੰਘੇ ਦੋ ਦਿਨਾਂ ਤੋਂ ਕਿਸਾਨ ਲਗਾਤਾਰ ਮੋਰਚੇ ਵਾਲੀ ਜਗ੍ਹਾ ਤੇ ਪੁੱਜ ਕੇ ਆਪੋ ਆਪਣਾ ਸਮਾਨ ਲੱਭ ਰਹੇ ਹਨ। ਇਸੇ ਦੌਰਾਨ ਹੀ ਕੁਝ ਟਰਾਲੀਆਂ ਘਨੌਰ ਨੇੜੇ ਪਿੰਡ ਲੋਹ ਸਿੰਬਲੀ ਦੇ ਇੱਕ ਘਰ ਵਿੱਚ ਖੜ੍ਹੀਆਂ ਮਿਲੀਆਂ ਹਨ। ਟਰਾਲੀਆਂ ਬਰਾਮਦ ਹੋਣ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਹਲਕਾ ਘਨੌਰ ਦੇ ਵਿਧਾਇਕ ’ਤੇ ਵੀ ਗੰਭੀਰ ਦੋਸ਼ ਲਗਾਉਂਦਿਆਂ ਵੀਡੀਓ ਵਾਇਰਲ ਕੀਤੀ ਗਈ। ਜਿਸ ਦਾ ਖੰਡਨ ਕਰਦਿਆਂ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਜਾਣ ਬੁਝ ਕੇ ਉਹਨਾਂ ਨੂੰ ਬਦਨਾਮ ਕਰਨ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਜਦੋਂ ਕਿ ਇਸ ਮਾਮਲੇ ਵਿੱਚ ਉਹਨਾਂ ਦਾ ਕੋਈ ਵੀ ਸੰਬੰਧ ਨਹੀਂ ਹੈ।

    RELATED ARTICLES

    Most Popular

    Recent Comments