More
    HomePunjabi Newsਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਵਾਪਸੀ ਫਿਰ ਟਲੀ

    ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਵਾਪਸੀ ਫਿਰ ਟਲੀ

    ਉਡਾਣ ਸਮੇਂ ਰਾਕੇਟ ਲਾਂਚਿੰਗ ਸਿਸਟਮ ’ਚ ਆਈ ਖਰਾਬੀ

    ਬੰਗਲੁਰੂ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਵਾਪਸੀ ਇਕ ਵਾਰ ਫਿਰ ਟਲ ਗਈ ਹੈ। ਨਾਸਾ ਨੇ ਤਕਨੀਕੀ ਖਰਾਬੀ ਦੇ ਚਲਦਿਆ ਸਪੇਸ ਸਟੇਸ਼ਨ ਦੇ ਲਈ ਨਵੇਂ ਕਰੂ ਨੂੰ ਲੈ ਕੇ ਜਾਣ ਵਾਲੇ ਮਿਸ਼ਨ ਕਰੂ-10 ਨੂੰ ਟਾਲ ਦਿੱਤਾ ਹੈ।

    ਮਿਸ਼ਨ ਨੂੰ 12 ਮਾਰਚ ਨੂੰ ਸਪੇਸ ਐਕਸ ਦੇ ਰਾਕਟ ਫਾਲਕਨ 9 ਤੋਂ ਲਾਂਚ ਕੀਤਾ ਜਾਣਾ ਸੀ ਅਤੇ ਇਸ ’ਚ ਚਾਰ ਪੁਲਾੜ ਯਾਤਰੀ ਸਪੇਸ ਲਈ ਰਵਾਨਾ ਹੋਣੇ ਸਨ। ਜਿਨ੍ਹਾਂ ’ਚ ਦੋ ਅਮਰੀਕੀ, ਇਕ ਜਪਾਨੀ ਅਤੇ ਇਕ ਰੂਸੀ ਪੁਲਾੜ ਯਾਤਰੀ ਸ਼ਾਮਲ ਸਨ। ਕਰੂ 10 ਮਿਸ਼ਨ ਨੂੰ ਟਾਲਣ ਦਾ ਕਾਰਨ ਹਾਈਡਰੋਲਿਕ ਸਿਸਟਮ ’ਚ ਆਈ ਖਰਾਬੀ ਦੱਸਿਆ ਜਾ ਰਿਹਾ ਹੈ। ਧਿਆਨ ਰਹੇ ਕਿ ਪੁਲਾੜ ਯਾਤਰੀ ਸੁਨੀਤਾ ਵਿਲੀਅਮ ਅਤੇ ਬੁਚ ਵਿਲਮੋਰ ਪਿਛਲੇ 9 ਮਹੀਨੇ ਤੋਂ ਸਪੇਸ ਸਟੇਸ਼ਨ ’ਚ ਫਸੇ ਹੋਏ ਹਨ।

    RELATED ARTICLES

    Most Popular

    Recent Comments