ਅਮਰੀਕੀ ਸੰਸਦ ’ਚ ਡੋਨਾਲਡ ਟਰੰਪ ਦਾ ਪਹਿਲਾ ਭਾਸ਼ਣ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੰਸਦ ਦੇ ਸਾਂਝੇ ਸ਼ੈਸਨ ਨੂੰ ਸੰਬੋਧਨ ਕੀਤਾ। ਟਰੰਪ ਨੇ 1 ਘੰਟਾ 44 ਮਿੰਟ ਭਾਸ਼ਣ ਦਿੱਤਾ। ਆਪਣੇ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸਿਰਫ 1ਘੰਟਾ ਭਾਸ਼ਣ ਦਿੱਤਾ ਸੀ। ਟਰੰਪ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਅਮਰੀਕਾ ਇਜ਼ ਬੈਕ, ਯਾਨੀ ਅਮਰੀਕਾ ਦਾ ਦੌਰ ਵਾਪਸ ਆਇਆ ਹੈ ਨਾਲ ਕੀਤੀ।
ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ 43 ਦਿਨਾਂ ਵਿਚ ਜੋ ਕੀਤਾ ਹੈ, ਉਹ ਕਈ ਸਰਕਾਰਾਂ ਆਪਣੇ 4 ਜਾਂ 8 ਸਾਲਾਂ ਦੇ ਕਾਰਜਕਾਲ ਵਿਚ ਨਹੀਂ ਕਰ ਸਕੀਆਂ। ਟਰੰਪ ਨੇ 2 ਅਪ੍ਰੈਲ ਤੋਂ ‘ਜੈਸੇ ਕੋ ਤੈਸਾ’ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਾਡੇ ਕੋਲੋਂ 100% ਤੋਂ ਜ਼ਿਆਦਾ ਟੈਰਿਫ ਵਸੂਲਦਾ ਹੈ, ਅਸੀਂ ਵੀ ਅਗਲੇ ਮਹੀਨੇ ਤੋਂ ਅਜਿਹਾ ਹੀ ਕਰਨ ਜਾ ਰਹੇ ਹਨ। ਧਿਆਨ ਰਹੇ ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਅਤੇ ਉਨ੍ਹਾਂ ਨੇ 20 ਜਨਵਰੀ ਨੂੰ ਅਹੁਦੇ ਦਾ ਕਾਰਜਭਾਰ ਸੰਭਾਲਿਆ ਸੀ।