More
    HomePunjabi Newsਸੜਕ ਹਾਦਸਿਆਂ ’ਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਫ੍ਰੀ ਇਲਾਜ ਕਰੇਗੀ ਕੇਂਦਰ ਸਰਕਾਰ

    ਸੜਕ ਹਾਦਸਿਆਂ ’ਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਫ੍ਰੀ ਇਲਾਜ ਕਰੇਗੀ ਕੇਂਦਰ ਸਰਕਾਰ

    ਡੇਢ ਲੱਖ ਰੁਪਏ ਤੱਕ ਦਾ ਖਰਚਾ ਚੁੱਕੇਗੀ ਕੇਂਦਰ ਸਰਕਾਰ : ਨਿਤਿਨ ਗਡਕਰੀ

    ਨਵੀਂ ਦਿੱਲੀ/ਬਿਊਰੋ ਨਿਊਜ਼ : ਸੜਕ ਹਾਦਸਿਆਂ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਸੇ ਮਾਰਚ ਮਹੀਨੇ ਤੋਂ ਡੇਢ ਲੱਖ ਰੁਪਏ ਦਾ ਫ੍ਰੀ ਇਲਾਜ ਮਿਲੇਗਾ। ਇਹ ਨਿਯਮ ਪ੍ਰਾਈਵੇਟ ਹਸਪਤਾਲਾਂ ਦੇ ਲਈ ਵੀ ਮੰਨਣਯੋਗ ਹੋਵੇਗਾ। ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵਲੋਂ ਦੱਸਿਆ ਗਿਆ ਕਿ ਭਾਰਤ ਭਰ ਵਿਚ ਇਸ ਵਿਵਸਥਾ ਨੂੰ ਲਾਗੂ ਕੀਤਾ ਜਾਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਇਸਦੇ ਲਈ ਨੋਡਲ ਏਜੰਸੀ ਦਾ ਕੰਮ ਕਰੇਗਾ।

    ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਯੋਜਨਾ ਲਈ ਮੋਟਰ ਵਾਹਨ ਅਧਿਨਿਯਮ 1988 ਦੀ ਧਾਰਾ 162 ਵਿਚ ਪਹਿਲਾਂ ਹੀ ਸੋਧ ਹੋ ਚੁੱਕੀ ਹੈ। ਦੱਸਿਆ ਗਿਆ ਕਿ ਇਸ ਯੋਜਨਾ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਤੋਂ ਪਹਿਲਾਂ ਲੰਘੇ 5 ਮਹੀਨਿਆਂ ਵਿਚ ਪੁਡੂਚੇਰੀ, ਅਸਮ, ਹਰਿਆਣਾ ਅਤੇ ਪੰਜਾਬ ਸਣੇ 6 ਸੂਬਿਆਂ ਵਿਚ ਪਾਇਲਟ ਪ੍ਰੋਜੈਕਟ ਚਲਾਇਆ ਗਿਆ ਸੀ, ਜੋ ਸਫਲ ਰਿਹਾ ਹੈ।

    RELATED ARTICLES

    Most Popular

    Recent Comments