More
    HomePunjabi Newsਦਿੱਲੀ ਵਿਧਾਨ ਸਭਾ ਦਾ ਇਜਲਾਸ 3 ਮਾਰਚ ਤੱਕ ਵਧਾਇਆ

    ਦਿੱਲੀ ਵਿਧਾਨ ਸਭਾ ਦਾ ਇਜਲਾਸ 3 ਮਾਰਚ ਤੱਕ ਵਧਾਇਆ

    24 ਫਰਵਰੀ ਤੋਂ ਸ਼ੁਰੂ ਹੋਇਆ ਇਜਲਾਸ 27 ਫਰਵਰੀ ਨੂੰ ਹੋਣਾ ਸੀ ਸਮਾਪਤ

    ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਧਾਨ ਸਭਾ ਦੇ ਇਜਲਾਸ ਨੂੰ 3 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 24 ਫਰਵਰੀ ਨੂੰ ਸ਼ੁਰੂ ਹੋਇਆ ਇਜਲਾਸ 27 ਫਰਵਰੀ ਨੂੰ ਸਮਾਪਤ ਹੋਣਾ ਸੀ। ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਕਿ ਅਸੀਂ ਸਦਨ ਵਿਚ ਜਿੰਨੀ ਸੰਭਵ ਹੋ ਸਕੇ, ਓਨੀ ਹੀ ਕੈਗ (ਕੰਪਟਰੋਲਰ ਐਂਡ ਔਡੀਟਰ ਜਨਰਲ) ਰਿਪੋਰਟ ਪੇਸ਼ ਕਰਾਂਗੇ। ਹੁਣ ਦਿੱਲੀ ਵਿਧਾਨ ਸਭਾ ਦਾ ਇਜਲਾਸ 4 ਦਿਨ ਲਈ ਵਧਾ ਦਿੱਤਾ ਗਿਆ ਹੈ। ਵਿਜੇਂਦਰ ਗੁਪਤਾ ਨੇ ਦੱਸਿਆ ਕਿ ਸਰਕਾਰ ਅਤੇ ਵਿਰੋਧੀ ਦਲਾਂ ਦੇ 12-14 ਮੈਂਬਰਾਂ ਵਾਲੀ ਇਕ ਪਬਲਿਕ ਅਕਾਊਂਟਸ ਕਮੇਟੀ ਬਣਾਈ ਜਾਵੇਗੀ। ਸਦਨ ਵਿਚ ਚਰਚਾ ਤੋਂ ਬਾਅਦ ਰਿਪੋਰਟ ਨੂੰ ਪੀ.ਏ.ਸੀ. ਦੇ ਕੋਲ ਭੇਜਿਆ ਜਾਵੇਗਾ ਅਤੇ ਕਮੇਟੀ ਦੀਆਂ ਫਾਈਡਿੰਗਜ਼ ਮਿਲਣ ਤੋਂ ਬਾਅਦ ਸਦਨ ਉਚਿਤ ਕਾਰਵਾਈ ਕਰੇਗਾ।

    ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਵਿਚ 25 ਫਰਵਰੀ ਨੂੰ ਨਵੀਂ ਸ਼ਰਾਬ ਨੀਤੀ ’ਤੇ ਕੈਗ ਦੀ ਰਿਪੋਰਟ ਪੇਸ਼ ਹੋਈ ਹੈ। ਕੈਗ ਦੀ ਰਿਪੋਰਟ ਮੁਤਾਬਕ ਦਿੱਲੀ ਦੀ ਸ਼ਰਾਬ ਨੀਤੀ ਬਦਲਣ ਨਾਲ 2,002 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਦੱਸਿਆ ਗਿਆ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 10 ਸਾਲਾਂ ਤੋਂ ਕੈਗ ਦੀ ਰਿਪੋਰਟ ਸਦਨ ਵਿਚ ਪੇਸ਼ ਨਹੀਂ ਕੀਤੀ ਸੀ। ਹੁਣ ਦਿੱਲੀ ਵਿਚ ਭਾਜਪਾ ਦੀ ਸਰਕਾਰ ਆਈ ਹੈ ਅਤੇ ਪਿਛਲੀ ‘ਆਪ’ ਸਰਕਾਰ ’ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। 

    RELATED ARTICLES

    Most Popular

    Recent Comments