More
    HomePunjabi Newsਡੋਨਾਲਡ ਟਰੰਪ ਨੇ ਭਾਰਤੀ ਚੋਣਾਂ ’ਚ ਅਮਰੀਕੀ ਫੰਡਿੰਗ ’ਤੇ ਚੁੱਕੇ ਸਵਾਲ

    ਡੋਨਾਲਡ ਟਰੰਪ ਨੇ ਭਾਰਤੀ ਚੋਣਾਂ ’ਚ ਅਮਰੀਕੀ ਫੰਡਿੰਗ ’ਤੇ ਚੁੱਕੇ ਸਵਾਲ

    ਅਸੀਂ ਭਾਰਤ ਨੂੰ 182 ਕਰੋੜ ਕਿਉਂ ਦੇ ਰਹੇ ਹਾਂ : ਟਰੰਪ

    ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਵਿਚ ਵੋਟਿੰਗ ਪ੍ਰਤੀਸ਼ਤਤਾ ਵਧਾਉਣ ਲਈ ਦਿੱਤੀ ਜਾਣ ਵਾਲੀ 182 ਕਰੋੜ ਦੀ ਅਮਰੀਕੀ ਫੰਡਿੰਗ ’ਤੇ ਸਵਾਲ ਚੁੱਕੇ ਹਨ। ਟਰੰਪ ਦੇ ਸਹਿਯੋਗੀ ਐਲੋਨ ਮਸਕ ਨੇ ਭਾਰਤ ਨੂੰ ਦਿੱਤੀ ਜਾਣ ਵਾਲੀ ਇਹ ਫੰਡਿੰਗ ਰੱਦ ਕਰ ਦਿੱਤੀ ਹੈ। ਮਸਕ ਦੀ ਅਗਵਾਈ ਵਾਲੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸੀਐਂਸੀ ਨੇ ਇਹ ਫੈਸਲਾ ਲਿਆ ਹੈ। ਇਸ ਫੰਡਿੰਗ ਨੂੰ ਲੈ ਕੇ ਡੋਨਾਲਡ ਟਰੰਪ ਨੇ ਆਪਣੇ ਤੋਂ ਪਹਿਲੀ ਅਮਰੀਕੀ ਸਰਕਾਰ ਦੀ ਆਲੋਚਨਾ ਵੀ ਕੀਤੀ ਹੈ।

    ਟਰੰਪ ਨੇ ਕਿਹਾ ਕਿ ਭਾਰਤ ਕੋਲ ਪਹਿਲਾਂ ਹੀ ਬਹੁਤ ਪੈਸਾ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਵੱਧ ਟੈਕਸ ਵਾਲੇ ਦੇਸ਼ਾਂ ਵਿਚੋਂ ਇਕ ਹੈ। ਟਰੰਪ ਨੇ ਕਿਹਾ ਕਿ ਸਾਨੂੰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਬਹੁਤ ਸਤਿਕਾਰ ਹੈ, ਪਰ ਉਨ੍ਹਾਂ ਦੀਆਂ ਚੋਣਾਂ ਵਿਚ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਫੰਡਿੰਗ ਕਿਉਂ ਦਿੱਤੀ ਜਾਵੇ।

    RELATED ARTICLES

    Most Popular

    Recent Comments