More
    HomePunjabi Newsਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੰਗਲੇ ’ ਹੋਈ ਰੈਨੋਵੇਸ਼ਨ ਦੀ ਹੋਵੇਗੀ...

    ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੰਗਲੇ ’ ਹੋਈ ਰੈਨੋਵੇਸ਼ਨ ਦੀ ਹੋਵੇਗੀ ਜਾਂਚ

    ਕੇਂਦਰ ਸਰਕਾਰ ਨੇ ਜਾਂਚ ਲਈ ਦਿੱਤੇ ਹੁਕਮ

    ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 6 ਫਲੈਗ ਸਟਾਫ ਰੋਡ ’ਤੇ ਸਥਿਤ ਬੰਗਲੇ ’ਚ ਹੋਈ ਰੈਨੋਵੇਸ਼ਨ ਦੀ ਜਾਂਚ ਹੋਵੇਗੀ। ਸੈਂਟਰਲ ਵਿਜੀਲੈਂਸ ਕਮਿਸ਼ਨ ਨੇ 13 ਫਰਵਰੀ ਨੂੰ ਜਾਂਚ ਲਈ ਹੁਕਮ ਜਾਰੀ ਕਰ ਦਿੱਤੇ ਹਨ। ਇਹ ਹੁਕਮ ਸੈਂਟਰਲ ਪਬਲਿਕ ਵਰਕਰਜ਼ ਡਿਪਾਰਟਮੈਂਟ ਦੀ ਰਿਪੋਰਟ ਸਾਹਮਣੇ ਆਉਣ ਬਾਅਦ ਦਿੱਤਾ ਗਿਆ ਹੈ।

    ਰਿਪੋਰਟ ’ਚ ਕਿਹਾ ਗਿਆ ਹੈ ਕਿ 40 ਹਜ਼ਾਰ ਵਰਗ ਗਜ਼ ’ਚ ਬਣੇ ਬੰਗਲੇ ਦੇ ਨਿਰਮਾਣ ’ਚ ਕਈ ਨਿਯਮ ਤੋੜੇ ਗਏ ਹਨ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਆਰੋਪ ਲਗਾਇਆ ਸੀ ਕਿ ਬੰਗਲੇ ਦੀ ਰੈਨੋਵੇਸ਼ਨ ’ਤੇ 45 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ ਹਨ। ਭਾਜਪਾ ਨੇ ਬੰਗਲਾ ਨੂੰ ਕੇਜਰੀਵਾਲ ਦਾ ਸ਼ੀਸ਼ ਮਹਿਲ ਦਾ ਨਾਮ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਥੇ 2015 ਤੋਂ 2024 ਤੱਕ ਰਹੇ ਹਨ।

    RELATED ARTICLES

    Most Popular

    Recent Comments