More
    HomePunjabi Newsਅਯੁੱਧਿਆ ਰਾਮ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤੇਂਦਰ ਦਾਸ ਦਾ ਹੋਇਆ ਦੇਹਾਂਤ

    ਅਯੁੱਧਿਆ ਰਾਮ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤੇਂਦਰ ਦਾਸ ਦਾ ਹੋਇਆ ਦੇਹਾਂਤ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਪ੍ਰਗਟਾਇਆ ਦੁੱਖ

    ਲਖਨਊ/ਬਿਊਰੋ ਨਿਊਜ਼ : ਅਯੁੱਧਿਆ ਸਥਿਤ ਰਾਮ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤੇਂਦਰ ਦਾਸ ਦਾ ਅੱਜ 85 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਅੱਜ ਬੁੱਧਵਾਰ ਨੂੰ ਸਵੇਰੇ 7 ਵਜੇ ਲਖਨਊ ਦੇ ਪੀਜੀਆਈ ਹਸਪਤਾਲ ਵਿਚ ਆਖਰੀ ਸਾਹ ਲਿਆ। ਲੰਘੀ 3 ਫਰਵਰੀ ਨੂੰ ਹੋਏ ਬ੍ਰੇਨ ਹੈਮਰੇਜ ਤੋਂ ਬਾਅਦ ਮਹੰਤ ਸਤੇਂਦਰ ਦਾਸ ਨੂੰ ਲਖਨਊ ਦੇ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਸੀ। ਸਤੇਂਦਰ ਦਾਸ ਪਿਛਲੇ 32 ਸਾਲ ਤੋਂ ਰਾਮ ਜਨਮ ਭੂਮੀ ਵਿਖੇ ਬਤੌਰ ਮੁੱਖ ਪੁਜਾਰੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ।

    ਮਹੰਤ ਸਤੇਂਦਰ ਦਾਸ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਟਵੀਟ ਕਰਕੇ ਕਿਹਾ ਕਿ ਰਾਮ ਦੇ ਪਰਮ ਭਗਤ ਅਤੇ ਅਯੁੱਧਿਆ ਧਾਮ ਦੇ ਮੁੱਖ ਪੁਜਾਰੀ ਅਚਾਰਿਆ ਸਤੇਂਦਰ ਦਾਸ ਜੀ ਦਾ ਦੇਹਾਂਤ ਬਹੁਤ ਦੁੱਖਦਾਈ ਹੈ ਅਤੇ ਇਹ ਅਧਿਆਤਮਿਕ ਜਗਤ ਲਈ ਨਾ ਪੂਰਾ ਹੋਣਾ ਵਾਲਾ ਘਾਟਾ ਹੈ।

    RELATED ARTICLES

    Most Popular

    Recent Comments