ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਗਪੁਰਾ ਵਿੱਚ ਭਾਜਪਾ ਲਈ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਬੜੇ ਮੀਆਂ ਛੋਟੇ ਮੀਆਂ ਦੀ ਠੱਗਾਂ ਦੀ ਜੋੜੀ ਹੈ । ਇਹਨਾਂ ਨੇ ਦਿੱਲੀ ਵਿੱਚ ਕੋਈ ਕੰਮ ਨਹੀਂ ਕੀਤਾ ਤੇ ਨਾ ਹੀ ਕੋਈ ਵਾਅਦਾ ਪੂਰਾ ਕੀਤਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਆਪ ਨੇ ਦਿੱਲੀ ਵਿੱਚ ਸ਼ਰਾਬ ਦੀ ਦੁਕਾਨ ਖੋਲੀ ਸੀ ਤੇ ਸਿੱਖਿਆ ਮੰਤਰੀ ਸ਼ਰਾਬ ਦੇ ਘੁਟਾਲੇ ਵਿੱਚ ਜੇਲ ਗਏ ਹਨ। ਕੇਜਰੀਵਾਲ ਨੇ ਯਮੁਨਾ ਨੂੰ ਸਾਫ ਕਰਨ ਦਾ ਵੀ ਵਾਅਦਾ ਪੂਰਾ ਨਹੀਂ ਕੀਤਾ।
ਬ੍ਰੇਕਿੰਗ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਚੋਣ ਪ੍ਰਚਾਰ ਦੌਰਾਨ ਆਪ ਤੇ ਕੱਸਿਆ ਸਿਆਸੀ ਤੰਜ
RELATED ARTICLES


