More
    HomePunjabi Newsਵਡਾਲਾ ਨੇ ਅਕਾਲੀ ਦਲ ਦਾ ਅਬਜ਼ਰਵਰ ਬਣਨ ਤੋਂ ਕੀਤਾ ਇਨਕਾਰ

    ਵਡਾਲਾ ਨੇ ਅਕਾਲੀ ਦਲ ਦਾ ਅਬਜ਼ਰਵਰ ਬਣਨ ਤੋਂ ਕੀਤਾ ਇਨਕਾਰ

    ਸੱਤ ਮੈਂਬਰੀ ਕਮੇਟੀ ’ਚ ਹੀ ਕੰਮ ਕਰਾਂਗਾ : ਗੁਰਪ੍ਰਤਾਪ ਸਿੰਘ ਵਡਾਲਾ

    ਚੰਡੀਗੜ੍ਹ/ਬਿਊਰੋ ਨਿਊਜ਼ : ਗੁਰਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਥਾਪੇ ਆਬਜ਼ਰਵਰ ਵਜੋਂ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸੱਤ ਮੈਂਬਰੀ ਕਮੇਟੀ ’ਚ ਹੀ ਕੰਮ ਕਰਨਗੇ। ਇਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਰਾਜ਼ ਧੜੇ ਨੂੰ ਮਨਾਉਣ ਦੀ ਮੁਹਿੰਮ ਫੇਲ੍ਹ ਹੋ ਗਈ ਹੈ।

    ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਨਾਰਾਜ਼ ਧੜੇ ਦੇ ਮੋਹਰੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਾਰਟੀ ਦੀ ਮੈਂਬਰਸ਼ਿਪ ਭਰਤੀ ਦੇ ਨਿਗਰਾਨ ਵਜੋਂ ਫਰੀਦਕੋਟ ਦਾ ਆਬਜ਼ਰਵਰ ਲਾਇਆ ਸੀ। ਇਸ ਤੋਂ ਬਾਅਦ ਨਾਰਾਜ਼ ਧੜੇ ਵਿਚ ਇਹ ਸੁਰ ਉੱਭਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਡਾਲਾ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਅਰਥਹੀਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸਦੇ ਚੱਲਦਿਆਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਅਕਾਲੀ ਦਲ ਦੇ ਇਸ ਫੈਸਲੇ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਵਡਾਲਾ ਦਾ ਕਹਿਣਾ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਇੰਨ-ਬਿੰਨ ਪਾਲਣਾ ਕਰਨਗੇ। 

    RELATED ARTICLES

    Most Popular

    Recent Comments