More
    HomePunjabi Newsਭਾਰਤ ਪੁਲਾੜ ’ਚ ਡਾਕਿੰਗ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣਿਆ

    ਭਾਰਤ ਪੁਲਾੜ ’ਚ ਡਾਕਿੰਗ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣਿਆ

    ਇਸਰੋ ਨੇ ਡਾਕਿੰਗ ਐਕਸਪੈਰੀਮੈਂਟ ਨੂੰ ਸਫਲਤਾਪੂਰਵਕ ਕੀਤਾ ਪੂਰਾ

    ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਪੁਲਾੜ ’ਚ ਦੋ ਸਪੇਸ ਕਰਾਫਟ ਨੂੰ ਸਫਲਤਾਪੂਰਵਕ ਡਾਕ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਰੂਸ, ਅਮਰੀਕਾ ਅਤੇ ਚੀਨ ਨੇ ਅਜਿਹਾ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ। ਇਸਰੋ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤ ਨੇ ਅੱਜ 16 ਜਨਵਰੀ ਨੂੰ ਸਵੇਰੇ ਡਾਕਿੰਗ ਐਕਸਪੈਰੀਮੈਂਟ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਮਿਸ਼ਨ ਦੀ ਕਾਮਯਾਬੀ ’ਤੇ ਚੰਦਰਯਾਨ-4, ਗਗਨਯਾਨ ਅਤੇ ਭਾਰਤੀ ਪੁਲਾੜ ਸਟੇਸ਼ਨ ਵਰਗੇ ਮਿਸ਼ਨ ਨਿਰਭਰ ਸਨ।

    ਚੰਦਰਯਾਨ-4 ਮਿਸ਼ਨ ਰਾਹੀਂ ਚੰਦਰਮਾ ਤੋਂ ਮਿੱਟੀ ਦੇ ਸੈਂਪਲ ਧਰਤੀ ’ਤੇ ਲਿਆਂਦੇ ਜਾਣਗੇ। ਉਥੇ ਹੀ ਗਗਨਯਾਨ ਮਿਸ਼ਨ ਰਾਹੀਂ ਮਨੁੱਖ ਨੂੰ ਪੁਲਾੜ ’ਚ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸਰੋ ਨੇ 30 ਦਸੰਬਰ ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਰਾਤੀਂ 10 ਵਜੇ ਡਾਕਿੰਗ ਐਕਸਪੈਰੀਮੈਂਟ ਮਿਸ਼ਨ ਨੂੰ ਲਾਂਚ ਕੀਤਾ ਸੀ। ਇਸ ਦੇ ਤਹਿਤ ਪੀਐਸਐਲਵੀ-ਸੀ 60 ਰਾਕੇਟ ਤੋਂ ਦੋ ਸਪੇਸਕਰਾਫਟ ਧਰਤੀ ਤੋਂ 470 ਕਿਲੋਮੀਟਰ ਉਪਰ ਡਿਪਲਾਏ ਕੀਤੇ ਗਏ ਸਨ।

    RELATED ARTICLES

    Most Popular

    Recent Comments