More
    HomePunjabi Newsਭਾਰਤ ’ਚ ਐਚਐਮਪੀਵੀ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 8

    ਭਾਰਤ ’ਚ ਐਚਐਮਪੀਵੀ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 8

    ਸਿਹਤ ਮੰਤਰੀ ਜੇਪੀ ਨੱਢਾ ਬੋਲੇ : ਇਹ ਇਕ ਆਮ ਵਾਇਰਸ ਇਸ ਤੋਂ ਡਰਨ ਦੀ ਲੋੜ ਨਹੀਂ

    ਨਵੀਂ ਦਿੱਲੀ/ਬਿਊਰੋ ਨਿਊਜ਼ : ਐਚਐਮਪੀਵੀ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਭਾਰਤ ਵਿਚ 8 ਹੋ ਗਈ ਹੈ। ਅੱਜ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ’ਚ ਐਚਐਮਪੀਵੀ ਤੋਂ ਪੀੜਤ ਦੋ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਇਕ 13 ਸਾਲਾ ਲੜਕੀ ਅਤੇ ਇਕ 7 ਸਾਲਾ ਲੜਕਾ ਸ਼ਾਮਲ ਹੈ। ਇਹ ਦੋਵੇਂ ਬੱਚੇ ਲਗਾਤਾਰ ਸਰਦੀ ਅਤੇ ਬੁਖਾਰ ਤੋਂ ਪੀੜਤ ਸਨ ਅਤੇ ਜਾਂਚ ਦੌਰਾਨ ਪਤਾ ਚਲਿਆ ਕਿ ਇਹ ਐਚਐਮਪੀਵੀ ਵਾਇਰਸ ਤੋਂ ਪੀੜਤ ਹਨ। ਜਿਸ ਤੋਂ ਬਾਅਦ ਇਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਕੰਟਰੋਲ ਹੇਠ ਦੱਸੀ ਜਾ ਰਹੀ ਹੈ।

    ਜਦਕਿ ਇਕ ਦਿਨ ਪਹਿਲਾਂ ਕਰਨਾਟਕ ’ਚ 2,ਤਾਮਿਲਨਾਡੂ ’ਚ 2, ਪੱਛਮੀ ਬੰਗਾਲ ’ਚ 1 ਅਤੇ ਗੁਜਰਾਤ ’ਚ 1 ਮਾਮਲਾ ਸਾਹਮਣੇ ਆਇਆ ਸੀ। ਐਚਐਮਪੀਵੀ ਦੇ 8 ਮਾਮਲੇ ਸਾਹਮਣੇ ਤੋਂ ਬਾਅਦ ਸਿਹਤ ਮੰਤਰੀ ਜੇ ਪੀ ਨੱਢਾ ਨੇ ਕਿਹਾ ਕਿ ਇਹ ਇਕ ਆਮ ਵਾਇਰਸ ਹੈ ਅਤੇ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।

    RELATED ARTICLES

    Most Popular

    Recent Comments