ਨਵੇਂ ਸਾਲ ਦੇ ਮੌਕੇ ‘ਤੇ ਬਾਲੀਵੁੱਡ ਸਟਾਰ ਸੁਨੀਲ ਸ਼ੈੱਟੀ ਆਪਣੀ ਪਤਨੀ ਮਾਨਾ ਸ਼ੈੱਟੀ ਨਾਲ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਜਿੱਥੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਤਾਰੀਫ਼ ਕੀਤੀ। ਸੁਨੀਲ ਸ਼ੈਟੀ ਨੇ ਦੱਸਿਆ ਕਿ ਉਹ ਹਰ ਸਾਲ ਮੱਥਾ ਟੇਕਣ ਆਉਂਦੇ ਹਨ। ਇੱਥੇ ਆ ਕੇ ਉਹ ਬਹੁਤ ਖੁਸ਼ ਅਤੇ ਆਰਾਮ ਮਹਿਸੂਸ ਕਰਦੇ ਹਨ। ਅੱਜ ਵੀ ਉਹ ਗੁਰੂ ਅੱਗੇ ਮੱਥਾ ਟੇਕਣ ਆਇਆ ਸੀ।
ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਨੇ ਹਰੀਮੰਦਰ ਸਾਹਿਬ ਵਿਖੇ ਟੇਕਿਆ ਮੱਥਾ
RELATED ARTICLES