ਪੰਜਾਬ ਬੰਦ ਤੋਂ ਬਾਅਦ ਹੁਣ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਲਾਈਵ ਆ ਕੇ ਕਿਹਾ ਹੈ ਕਿ ਪੰਜਾਬ ਬੰਦ ਸਫਲ ਰਿਹਾ ਅਤੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ ਨਾ ਹੀ ਕਿਸੇ ਨੂੰ ਜ਼ਬਰਦਸਤੀ ਦੁਕਾਨਾਂ ਬੰਦ ਕਰਾਉਣ ਦੀ ਲੋੜ ਪਈ ਕਿਉਂਕਿ ਲੋਕਾਂ ਨੇ ਕਿਸਾਨਾਂ ਦੀ ਕਾਲ ਦਾ ਸਮਰਥਨ ਕੀਤਾ ਹੈ। ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ।
ਬ੍ਰੇਕਿੰਗ : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਬੰਦ ਨੂੰ ਦੱਸਿਆ ਸਫ਼ਲ, ਲੋਕਾਂ ਦਾ ਕੀਤਾ ਧੰਨਵਾਦ
RELATED ARTICLES