ਯੂਨੀਅਨ ਨੇ ਪੰਜਾਬ ਵਿੱਚ 8 ਤਰੀਕ ਤੱਕ ਸਰਕਾਰੀ ਬੱਸਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਨੂੰ ਰਾਹਤ ਦਿੱਤੀ ਹੈ ਅਤੇ 52 ਯਾਤਰੀਆਂ ਦੇ ਬੈਠਣ ਦਾ ਫੈਸਲਾ ਵਾਪਸ ਲੈ ਲਿਆ ਹੈ ਪਰ ਇਸ ਦੇ ਨਾਲ ਹੀ ਸਵਾਰੀਆਂ ਲਈ ਇੱਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਦਰਅਸਲ ਯੂਨੀਅਨ ਦਾ ਕਹਿਣਾ ਹੈ ਕਿ ਇਸ 8 ਫਰਵਰੀ ਤੱਕ ਸਵੇਰੇ ਅਤੇ ਸ਼ਾਮ ਦੇ ਸਮੇਂ ਵਿੱਚ ਹੀ ਯਾਤਰੀਆਂ ਨੂੰ ਰਾਹਤ ਦਿੱਤੀ ਗਈ ਹੈ, ਜਦੋਂ ਕਿ ਦਿਨ ਵਿੱਚ ਸਿਰਫ 52 ਯਾਤਰੀਆਂ ਦੇ ਬੈਠਣ ਦਾ ਫੈਸਲਾ ਲਾਗੂ ਰਹੇਗਾ। ਇਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ 8 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੋਂ ਬਾਅਦ ਹੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।
ਬੱਸਾਂ ਵਾਲਿਆਂ ਵਲੋਂ 52 ਸਵਾਰੀਆਂ ਬਿਠਾਏ ਜਾਣ ਦੇ ਐਲਾਨ ਵਿੱਚ ਹੁਣ ਆਇਆ ਨਵਾਂ ਮੋੜ
RELATED ARTICLES