More
    HomePunjabi Newsਅੰਮਿ੍ਤਸਰ ’ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੀਤਾ ਹੰਗਾਮਾ

    ਅੰਮਿ੍ਤਸਰ ’ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੀਤਾ ਹੰਗਾਮਾ

    ਨਿਗਮ ਚੋਣਾਂ ਲਈ ਪੈਸੇ ਲੈ ਕੇ ਟਿਕਟਾਂ ਦੇਣ ਦਾ ਲਗਾਇਆ ਆਰੋਪ

    ਅੰਮਿ੍ਤਸਰ/ਬਿਊਰੋ ਨਿਊਜ਼ : ਪੰਜਾਬ ’ਚ ਨਿਗਰ ਨਿਗਮ ਦੀਆਂ ਚੋਣਾਂ ਲਈ ਆਉਂਦੀ 21 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਚੋਣਾਂ ਦੌਰਾਨ ਪੈਸੇ ਲੈ ਕੇ ਟਿਕਟਾਂ ਵੰਡਣ ਦਾ ਆਰੋਪ ਤਾਂ ਹਰ ਪਾਰਟੀ ’ਤੇ ਲਗਦਾ ਹੈ ਪ੍ਰੰਤੂ ਇਸ ਵਾਰ ਆਮ ਆਦਮੀ ਪਾਰਟੀ ਦੇ ਵਰਕਰ ਤਾਂ ਸਿੱਧੇ ਧਰਨੇ ’ਤੇ ਹੀ ਬੈਠ ਗਏ। ‘ਆਪ’ ਵਰਕਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਵੱਲੋਂ ਮਿਹਨਤ ਕੀਤੀ ਗਈ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਪ੍ਰੰਤੂ ਜਿਨ੍ਹਾਂ ਨੂੰ ਕੋਈ ਜਾਣਦਾ ਤੱਕ ਨਹੀਂ ਉਨ੍ਹਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਗਈ ਹੈ।

    ਵਰਕਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ‘ਆਪ’ ਵਰਕਰਾਂ ਨੇ ਅੰਮਿ੍ਰਤਸਰ ’ਚ ਭੰਡਾਰੀ ਪੁਲ ਸਥਿਤ ਦਫ਼ਤਰ ਵਿਖੇ ਜਮ ਕੇ ਹੰਗਾਮਾ ਕੀਤਾ। ਐਸਸੀ ਵਿੰਗ ਦੇ ਸੈਕਟਰੀ ਰੋਹਿਤ ਕੁਮਾਰ ਨੇ ਕਿਹਾ ਕਿ ਉਹ 2019 ਤੋਂ ਪਾਰਟੀ ਨਾਲ ਜੁੜੇ ਹੋਏ ਅਤੇ ਉਨ੍ਹਾਂ ਦਿੱਲੀ, ਗੁਜਰਾਤ ਸਮੇਤ ਕਈ ਰਾਜਾਂ ’ਚ ਪਾਰਟੀ ਲਈ ਕੰਮ ਕੀਤਾ। ਉਨ੍ਹਾਂ ਆਰੋਪ ਲਗਾਇਆ ਕਿ ਪਾਰਟੀ ਵੱਲੋਂ ਹਮੇਸ਼ਾ ਕਿਹਾ ਜਾਂਦਾ ਕਿ ਉਹ ਨਸ਼ੇ ਦੇ ਖਿਲਾਫ਼ ਹਨ ਪ੍ਰੰਤੂ ਹੁਣ ਨਸ਼ਾ ਵੇਚਣ ਵਾਲਿਆਂ ਨੂੰ ਹੀ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ।

    RELATED ARTICLES

    Most Popular

    Recent Comments