ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਕਰਵਾਏ ਗਏ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਵਿੱਚ ਪੰਜਾਬ ਯੂਨੀਵਰਸਿਟੀ ਨੇ ਓਵਰਆਲ ਚੈਂਪੀਅਨ ਟਰਾਫ਼ੀ ਜਿੱਤ ਲਈ ਹੈ। ਫ਼ੈਸਟੀਵਲ ਵਿੱਚ ਸਾਹਿਤਕ, ਵਿਰਾਸਤੀ, ਸੰਗੀਤ, ਲਲਿਤ ਕਲਾ ਅਤੇ ਡਾਂਸ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ 45 ਗਤੀਵਿਧੀਆਂ ਕਰਵਾਈਆਂ ਗਈਆਂ ਸਨ। ਇਹ ਯੂਥ ਫੈਸਟੀਵਲ ਪੰਜਾਬ ਸਰਕਾਰ ਦੇ ਯੁਵਕ ਮਾਮਲਿਆਂ ਦੇ ਡਾਇਰੈਕਟੋਰੇਟ ਵੱਲੋਂ 29 ਨਵੰਬਰ ਤੋਂ 2 ਦਸੰਬਰ 2024 ਤੱਕ ਕਰਵਾਇਆ ਗਿਆ।
ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਵਿੱਚ ਪੰਜਾਬ ਯੂਨੀਵਰਸਿਟੀ ਨੇ ਓਵਰਆਲ ਚੈਂਪੀਅਨ ਟਰਾਫ਼ੀ ਜਿੱਤੀ
RELATED ARTICLES


