ਸੁਖਬੀਰ ਸਿੰਘ ਬਾਦਲ ਨੇ ਅਕਾਲੀ ਸਰਕਾਰ ਸਮੇਂ ਹੋਈਆਂ ਸਾਰੀਆਂ ਗਲਤੀਆਂ ਨੂੰ ਮੰਨ ਲਿਆ ਹੈ। ਜਿਸ ਤੋਂ ਬਾਅਦ ਸੁਖਬੀਰ ਬਾਦਲ ਸਮੇਤ ਬਾਕੀ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਸੁਖਬੀਰ ਬਾਦਲ 5 ਗੁਰੂ ਘਰਾਂ ਦੇ ਬਾਹਰ ਹੱਥ ਵਿੱਚ ਬਰਛਾਂ ਫੜਕੇ ਸੇਵਾਦਾਰ ਦੀ ਸੇਵਾ ਕਰਨ ਦੀ ਸਜ਼ਾ ਦਿੱਤੀ ਹੈ। ਇਹ 9-10 ਵਜੇ ਤੱਕ ਦੀ ਸੇਵਾ ਹੋਵੇਗੀ।
ਇਸ ਤੋਂ ਇਲਾਵਾ ਸੁਖਬੀਰ ਬਾਦਲ ਨੂੰ ਇਕ ਘੰਟੇ ਲਈ ਲੰਗਰ ਘਰ ਵਿੱਚ ਜਾ ਕੇ ਸੰਗਤ ਦੇ ਜੂਠੇ ਭਾਂਡਿਆਂ ਦੀ ਸੇਵਾ ਕਰਨੀ ਪਵੇਗੀ। ਇਸਤੋਂ ਇਲਾਵਾ ਕੀਰਤਨ ਸੁਣਨਾ ਤੇ ਸੁਖਮਨੀ ਸਾਹਿਬ ਦੇ ਪਾਠ ਕਰਨ ਦੀ ਧਾਰਮਿਕ ਸਜਾ ਵੀ ਦਿੱਤੀ ਗਈ ਹੈ । ਬਾਕੀ ਅਕਾਲੀ ਆਗੂਆਂ ਨੂੰ ਪਖਾਨਿਆਂ ਦੀ ਸਫਾਈ ਕਰਨ ਦੀ ਸਜ਼ਾ ਮਿਲੀ ਹੈ।