ਪੰਜਾਬ ਦੇ ਲੁਧਿਆਣਾ ਯਾਰਡ ਵਿੱਚ ਪਲੇਟਫਾਰਮ ਨੰਬਰ 6-7 ‘ਤੇ ਮੁੜ ਵਿਕਾਸ ਦੇ ਕੰਮ ਕਾਰਨ 15 ਨਵੰਬਰ ਤੋਂ 31 ਦਸੰਬਰ ਤੱਕ ਰੇਲ ਆਵਾਜਾਈ ਵਿੱਚ ਵਿਘਨ ਰਹੇਗਾ। ਜਿਸ ਕਾਰਨ ਉੱਤਰੀ ਰੇਲਵੇ ਨੇ ਹਰਿਆਣਾ ਵਿੱਚੋਂ ਲੰਘਣ ਵਾਲੀਆਂ ਚਾਰ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਵਿੱਚ ਹਿਸਾਰ-ਲੁਧਿਆਣਾ ਅਤੇ ਚੁਰੂ-ਲੁਧਿਆਣਾ ਰੇਲ ਗੱਡੀਆਂ ਸ਼ਾਮਲ ਹਨ। ਉੱਤਰ-ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਮੁਤਾਬਕ ਰੇਲ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਇਨ੍ਹਾਂ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਉੱਤਰੀ ਰੇਲਵੇ ਨੇ ਹਰਿਆਣਾ ਵਿੱਚੋਂ ਲੰਘਣ ਵਾਲੀਆਂ ਚਾਰ ਟਰੇਨਾਂ ਨੂੰ ਕੀਤਾ ਰੱਦ
RELATED ARTICLES