More
    HomePunjabi Newsਪੰਜਾਬ ਦਾ ਪਿੱਛੇ ਰਹਿਣ ਦਾ ਕਾਰਨ ਸਿਆਸੀ : ਭਗਵੰਤ ਮਾਨ

    ਪੰਜਾਬ ਦਾ ਪਿੱਛੇ ਰਹਿਣ ਦਾ ਕਾਰਨ ਸਿਆਸੀ : ਭਗਵੰਤ ਮਾਨ

    ਪੰਜਾਬ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹਾ : ਮੁੱਖ ਮੰਤਰੀ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਰਲਡ ਪੰਜਾਬੀ ਸੰਸਥਾ ਵਲੋਂ ਕਰਵਾਏ ਜਾ ਰਹੇ ‘ਪੰਜਾਬ ਵਿਜ਼ਨ 2047’ ਕਨਕਲੇਵ ਪ੍ਰੋਗਰਾਮ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੁਦਰਤ ਨੇ ਪੰਜਾਬ ਲਈ ਕੋਈ ਅਜਿਹੀ ਕਮੀ ਨਹੀਂ ਛੱਡੀ, ਜੋ ਕਾਮਯਾਬੀ ਵੱਲ ਨੂੰ ਨਾ ਲੈ ਕੇ ਜਾਂਦੀ ਹੋਵੇ, ਪਰ ਫਿਰ ਪੰਜਾਬ ਕਿਉਂ ਪਿੱਛੇ ਰਹਿ ਗਿਆ, ਉਸ  ਦੇ ਕਾਰਨ ਸਿਆਸੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹਾ ਹੈ।

    ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਪੂਰੇ ਦੇਸ਼ ਨੂੰ ਚੌਲ ਪੈਦਾ ਕਰਕੇ ਦਿੰਦਾ ਹੈ ਤਾਂ ਅੰਨਦਾਤਾ ਕਹਾਉਂਦਾ ਹੈ। ਪਰ ਜਦੋਂ ਝੋਨੇ ਤੋਂ ਪਰਾਲੀ ਪੈਦਾ ਹੁੰਦੀ ਹੈ ਤਾਂ ਫਿਰ ਇਸ ਨੂੰ ਅੱਗ ਲਗਾਉਣ ਦੇ ਚੱਲਦਿਆਂ ਕਿਸਾਨਾਂ ’ਤੇ ਪਰਚੇ ਦਰਜ ਕੀਤੇ ਜਾਂਦੇ ਹਨ। ਇਸ ਨੂੰ ਲੈ ਕੇ ਮੁੱਖ ਮੰਤਰੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਸਵਾਲ ਵੀ ਚੁੱਕੇ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ, ਉਦੋਂ ਪੰਜਾਬ ਨੇ ਹਰੀ ਕ੍ਰਾਂਤੀ ਲਿਆਂਦੀ ਅਤੇ ਪੰਜਾਬ ਨੇ ਦੇਸ਼ ਦੀ ਬਾਂਹ ਫੜੀ ਸੀ। ਪਰ ਅੱਜ ਪੰਜਾਬ ਨੂੰ ਲੋੜ ਹੈ ਤਾਂ ਦੇਸ਼ ਨੂੰ ਚਾਹੀਦਾ ਹੈ ਕਿ ਉਹ ਸਾਡੀ ਬਾਂਹ ਫੜੇ।  

    RELATED ARTICLES

    Most Popular

    Recent Comments