ਪਾਕਿਸਤਾਨ ਨੇ ਤੀਜੇ ਵਨਡੇ ‘ਚ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਨਾਲ ਟੀਮ ਨੇ 3 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ। 22 ਸਾਲ ਬਾਅਦ ਪਾਕਿਸਤਾਨ ਨੇ ਆਸਟ੍ਰੇਲੀਆ ਨੂੰ ਘਰੇਲੂ ਮੈਦਾਨ ‘ਤੇ ਵਨਡੇ ਸੀਰੀਜ਼ ‘ਚ ਹਰਾਇਆ ਹੈ। ਇਸ ਤੋਂ ਪਹਿਲਾਂ ਉਹ ਸਾਲ 2002 ‘ਚ ਜਿੱਤੀ ਸੀ। ਪਰਥ ‘ਚ ਐਤਵਾਰ ਨੂੰ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੀ ਟੀਮ 31.5 ‘ਚ 140 ਦੌੜਾਂ ‘ਤੇ ਸਿਮਟ ਗਈ। ਪਾਕਿਸਤਾਨ ਨੇ 141 ਦੌੜਾਂ ਦਾ ਟੀਚਾ 26.5 ਓਵਰਾਂ ‘ਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਪਾਕਿਸਤਾਨ ਨੇ ਤੀਜੇ ਵਨਡੇ ‘ਚ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਜਿੱਤੀ ਵਨਡੇ ਸੀਰੀਜ਼
RELATED ARTICLES