ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੇਗੀ ਸੂਬਾ ਸਰਕਾਰ। ਜਿਨ੍ਹਾਂ ਸਰਕਾਰੀ ਸਕੂਲਾਂ ਵਿੱਚ ਚਾਰਦੀਵਾਰੀ ਨਹੀਂ ਸੀ, ਉਨ੍ਹਾਂ ਦੀਆਂ ਚਾਰਦੀਵਾਰੀਆਂ ਹੀ ਨਹੀਂ ਬਣਵਾਈਆਂ ਜਾਣਗੀਆਂ, ਸਗੋਂ ਜਿਨ੍ਹਾਂ ਸਕੂਲਾਂ ਦੀਆਂ ਚਾਰਦੀਵਾਰੀਆਂ ਕਿਸੇ ਨਾ ਕਿਸੇ ਕਾਰਨ ਡਿੱਗ ਗਈਆਂ ਹਨ, ਉਨ੍ਹਾਂ ਦੀ ਵੀ ਮੁਰੰਮਤ ਕਰਵਾਈ ਜਾਵੇਗੀ।ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਮੌਜੂਦਾ ਸਮੇਂ ਦੌਰਾਨ ਵਿੱਤੀ ਸਾਲ ਪੰਜਾਬ ਦੇ 2848 ਸਕੂਲਾਂ ਨੂੰ ਨਵੀਂਆਂ ਚਾਰਦੀਵਾਰੀਆਂ ਦਿੱਤੀਆਂ ਜਾਣਗੀਆਂ,
ਜਦਕਿ 3595 ਸਕੂਲਾਂ ਦੀਆਂ ਟੁੱਟੀਆਂ ਚਾਰਦੀਵਾਰੀਆਂ ਦੀ ਮੁਰੰਮਤ ਕੀਤੀ ਜਾਵੇਗੀ। ਰਾਜ ਵਿੱਚ ਸਕੂਲਾਂ ਦੀਆਂ ਨਵੀਆਂ ਦੀਵਾਰਾਂ ਬਣਾਉਣ ‘ਤੇ 16645.03 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਦਕਿ ਪੁਰਾਣੇ ਸਕੂਲਾਂ ਦੀਆਂ ਕੰਧਾਂ ਦੀ ਮੁਰੰਮਤ ‘ਤੇ 8543.229 ਕਰੋੜ ਰੁਪਏ ਖਰਚ ਕੀਤੇ ਜਾਣਗੇ।