More
    HomePunjabi NewsLiberal Breakingਭਾਰਤ ਨਿਊਜੀਲੈਂਡ ਤੀਜਾ ਟੈਸਟ, ਦੂਜੇ ਦਿਨ ਦਾ ਖੇਡ ਖ਼ਤਮ, NZ ਦਾ ਸਕੋਰ...

    ਭਾਰਤ ਨਿਊਜੀਲੈਂਡ ਤੀਜਾ ਟੈਸਟ, ਦੂਜੇ ਦਿਨ ਦਾ ਖੇਡ ਖ਼ਤਮ, NZ ਦਾ ਸਕੋਰ 9 ਵਿਕਟਾਂ ਤੇ 171

    ਖੇਡ ਡੈਸਕ : ਨਿਊਜ਼ੀਲੈਂਡ ਨੇ ਭਾਰਤ ਖਿਲਾਫ ਮੁੰਬਈ ਟੈਸਟ ਦੀ ਦੂਜੀ ਪਾਰੀ ‘ਚ 143 ਦੌੜਾਂ ਦੀ ਲੀਡ ਲੈ ਲਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਟੀਮ ਨੇ 9 ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ਬਣਾ ਲਈਆਂ ਸਨ। ਏਜਾਜ਼ ਪਟੇਲ ਨਾਬਾਦ ਪਰਤੇ। ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਟੀਮ ਇੰਡੀਆ ਪਹਿਲੀ ਪਾਰੀ ‘ਚ 263 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਨਿਊਜ਼ੀਲੈਂਡ ‘ਤੇ ਸਿਰਫ਼ 28 ਦੌੜਾਂ ਦੀ ਲੀਡ ਲੈ ਸਕੀ।

    ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ‘ਚ 235 ਦੌੜਾਂ ਬਣਾ ਚੁੱਕੀ ਸੀ। ਭਾਰਤ ਲਈ ਦੂਜੀ ਪਾਰੀ ਵਿੱਚ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਇਸ ਮੈਚ ‘ਚ ਉਹ ਹੁਣ ਤੱਕ 9 ਵਿਕਟਾਂ ਲੈ ਚੁੱਕੇ ਹਨ, ਉਨ੍ਹਾਂ ਨੇ ਪਹਿਲੀ ਪਾਰੀ ‘ਚ 5 ਵਿਕਟਾਂ ਲਈਆਂ ਸਨ। ਰਵੀਚੰਦਰਨ ਅਸ਼ਵਿਨ ਨੇ 3 ਵਿਕਟਾਂ ਲਈਆਂ। ਅਕਾਸ਼ ਦੀਪ ਅਤੇ ਵਾਸ਼ਿੰਗਟਨ ਸੁੰਦਰ ਨੂੰ 1-1 ਵਿਕਟ ਮਿਲੀ।

    RELATED ARTICLES

    Most Popular

    Recent Comments