More
    HomePunjabi Newsਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਰਥਿਕ ਸਲਾਹਕਾਰ ਬਿਬੇਕ ਦੇਬਰਾਏ ਦਾ ਹੋਇਆ ਦੇਹਾਂਤ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਰਥਿਕ ਸਲਾਹਕਾਰ ਬਿਬੇਕ ਦੇਬਰਾਏ ਦਾ ਹੋਇਆ ਦੇਹਾਂਤ

    69 ਸਾਲ ਦੀ ਉਮਰ ਬਿਬੇਕ ਨੇ ਲਿਆ ਆਖਰੀ ਸਾਹ

    ਨਵੀਂ ਦਿੱਲੀ/ਬਿਊਰੋ ਨਿਊਜ਼ : ਉਘੇ ਅਰਥ ਸ਼ਾਸਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਮੁਖੀ ਬਿਬੇਕ ਦੇਬਰਾਏ ਦਾ 69 ਸਾਲ ਦੀ ਉਮਰ ਵਿਚ ਅੱਜ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੇਬਰਾਏ ਨੀਤੀ ਆਯੋਗ ਦੇ ਮੈਂਬਰ ਵੀ ਸਨ ਅਤੇ ਉਹ 2007 ਤੋਂ ਨੀਤੀ ਖੋਜ ਕੇਂਦਰ ਵਿਚ ਪ੍ਰੋਫੈਸਰ ਸਨ। ਪਦਮਸ੍ਰੀ ਪੁਰਸਕਾਰ ਜੇਤੂ ਸ੍ਰੀ ਦੇਬਰਾਏ ਇਸ ਤੋਂ ਪਹਿਲਾਂ ਪੁਣੇ ਵਿਚ ਗੋਖਲੇ ਇੰਸਟੀਚਿਊਟ ਆਫ਼ ਪਾਲੀਟਿਕਸ ਐਂਡ ਇਕਨਾਮਿਕਸ ਵਿਖੇ ਵੀ ਚਾਂਸਲਰ ਵਜੋਂ ਸੇਵਾ ਨਿਭਾਅ ਚੁੱਕੇ ਹਨ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਗ ਪ੍ਰਗਟ ਕਰਦੇ ਹੋਏ ਦਬਰਾਏ ਨੂੰ ਇਕ ਮਹਾਨ ਵਿਦਵਾਨ ਦੱਸਿਆ। ਉਨ੍ਹਾਂ ਸ਼ੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਕਿ ਬਿਬੇਕ ਦੇਬਰਾਏ ਇਕ ਮਹਾਨ ਵਿਦਵਾਨ ਸਨ , ਜੋ ਅਰਥ ਸ਼ਾਸਤਰ, ਇਤਿਹਾਸ, ਸੱਭਿਆਚਾਰ, ਰਾਜਨੀਤੀ, ਅਧਿਆਤਮਿਕਤਾ ਅਤੇ ਹੋਰ ਵੱਖ-ਵੱਖ ਖੇਤਰਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਉਨ੍ਹਾਂ ਆਪਣੀਆਂ ਰਚਨਾਵਾਂ ਰਾਹੀਂ ਭਾਰਤ ਦੇ ਬੌਧਿਕ ਦਿ੍ਰਸ਼ ’ਤੇ ਅਮਿੱਟ ਛਾਪ ਛੱਡੀ। ਜਨਤਕ ਨੀਤੀ ਵਿਚ ਆਪਣੇ ਯੋਗਦਾਨ ਤੋਂ ਇਲਾਵਾ ਉਨ੍ਹਾਂ ਪ੍ਰਾਚੀਨ ਗ੍ਰੰਥਾਂ ’ਤੇ ਕੰਮ ਕਰਨ ਅਤੇ ਉਨ੍ਹਾਂ ਨੂੰ ਨੌਜਵਾਨਾਂ ਤੱਕ ਪਹੁੰਚਾਉਣਾ ਪਸੰਦ ਸੀ।

    RELATED ARTICLES

    Most Popular

    Recent Comments