More
    HomePunjabi Newsਲੁਧਿਆਣਾ ਦਾ ਹਲਵਾਰਾ ਏਅਰਪੋਰਟ ਨਵੇਂ ਸਾਲ ਤੋਂ ਹੋਵੇਗਾ ਸ਼ੁਰੂ

    ਲੁਧਿਆਣਾ ਦਾ ਹਲਵਾਰਾ ਏਅਰਪੋਰਟ ਨਵੇਂ ਸਾਲ ਤੋਂ ਹੋਵੇਗਾ ਸ਼ੁਰੂ

    ਏਅਰਪੋਰਟ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਚਾਰ ਜ਼ਿਲ੍ਹਿਆਂ ਨੂੰ ਹੋਵੇਗਾ ਫਾਇਦ

    ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਲਗਭਗ 31 ਕਿਲੋਮੀਟਰ ਦੂਰ ਰਾਏਕੋਟ ਕਸਬੇ ’ਚ ਸਥਿਤ ਹਲਵਾਰਾ ਏਅਰਪੋਰਟ ਨਵੇਂ ਸਾਲ ਤੋਂ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਜਾਣਕਾਰੀ ਏਅਰਪੋਰਟ ਨਾਲ ਜੁੜੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੇ ਅਖੀਰ ਤੱਕ ਏਅਰਪੋਰਟ ਦਾ ਬਾਕੀ ਰਹਿੰਦਾ ਕੰਮ ਮੁਕੰਮਲ ਨਹੀਂ ਹੋ ਸਕੇਗਾ ਜਦਕਿ ਇਸ ਤੋਂ ਪਹਿਲਾਂ ਵੀ ਕੰਮ ਨੂੰ ਖਤਮ ਕਰਨ ਦੀ ਸਮਾਂ ਹੱਦ ਕਈ ਵਾਰ ਸਮਾਪਤ ਹੋ ਚੁੱਕੀ ਹੈ।

    ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦਸੰਬਰ ਮਹੀਨੇ ਦੇ ਅੰਤ ਤੱਕ ਏਅਰਪੋਰਟ ਨੂੰ ਆਮ ਜਨਤਾ ਲਈ ਖੋਲ੍ਹਿਆ ਜਾ ਸਕਦਾ ਹੈ ਅਤੇ ਉਮੀਦ ਹੈ ਕਿ ਨਵੇਂ ਸਾਲ ਤੋਂ ਇਥੋਂ ਘਰੇਲੂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਹਲਵਾਰਾ ਏਅਰਪੋਰਟ ’ਤੇ 172 ਸੀਟਾਂ ਵਾਲਾ ਜਹਾਜ਼ ਅਸਾਨੀ ਨਾਲ ਉਤਰ ਸਕੇਗਾ। ਹਲਵਾਰਾ ’ਚ ਬਣਿਆ ਇਹ ਏਅਰਪੋਰਟ 161. 28 ਏਕੜ ’ਚ ਫੈਲਿਆ ਹੋਇਆ ਹੈ ਅਤੇ ਇਥੇ ਬਣੇ ਟਰਮੀਨਲ ਦਾ ਏਅਰ 2000 ਵਰਗ ਮੀਟਰ ਹੈ।

    RELATED ARTICLES

    Most Popular

    Recent Comments