ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲੇ ਟੈਸਟ ਦੇ ਪਹਿਲੇ ਦਿਨ ਦਾ ਖੇਡ ਰੱਦ ਕਰ ਦਿੱਤਾ ਗਿਆ ਹੈ। ਬੈਂਗਲੁਰੂ ‘ਚ ਬੁੱਧਵਾਰ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਅਜਿਹੇ ‘ਚ ਅੰਪਾਇਰਾਂ ਨੇ ਗਰਾਊਂਡ ਸਟਾਫ ਨਾਲ ਗੱਲ ਕਰਨ ਤੋਂ ਬਾਅਦ ਦਿਨ ਦੀ ਖੇਡ ਨੂੰ ਰੱਦ ਕਰਨ ਦਾ ਫੈਸਲਾ ਲਿਆ। ਮੌਸਮ ਦੀ ਵੈੱਬਸਾਈਟ Accuweather ਦੇ ਮੁਤਾਬਕ, ਅਗਲੇ 4 ਦਿਨਾਂ ਤੱਕ ਬੈਂਗਲੁਰੂ ‘ਚ ਵੀ ਅਜਿਹਾ ਹੀ ਮੌਸਮ ਰਹਿਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਕਾਨਪੁਰ ਟੈਸਟ ਦੇ ਪਹਿਲੇ 3 ਦਿਨ ਮੀਂਹ ਨਾਲ ਪ੍ਰਭਾਵਿਤ ਹੋਏ ਸਨ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲੇ ਟੈਸਟ ਦੇ ਪਹਿਲੇ ਦਿਨ ਦਾ ਖੇਡ ਬਾਰਿਸ਼ ਦੇ ਚਲਦੇ ਰੱਦ
RELATED ARTICLES


