More
    HomePunjabi Newsਮੁਸ਼ਕਲਾਂ ਦਾ ਹੱਲ ਜੰਗ ਦੇ ਮੈਦਾਨ ’ਚੋਂ ਨਹੀਂ ਨਿਕਲ ਸਕਦਾ : PM...

    ਮੁਸ਼ਕਲਾਂ ਦਾ ਹੱਲ ਜੰਗ ਦੇ ਮੈਦਾਨ ’ਚੋਂ ਨਹੀਂ ਨਿਕਲ ਸਕਦਾ : PM ਮੋਦੀ 

    ਮੋਦੀ ਨੇ ਈਸਟ-ਏਸ਼ੀਆ ਸੰਮੇਲਨ ਦੌਰਾਨ ਵਿਅਨਤਿਆਨੇ ’ਚ ਕੀਤਾ ਸੰਬੋਧਨ

    ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਓਸ ਦੀ ਰਾਜਧਾਨੀ ਵਿਅਨਤਿਆਨੇ ਵਿਚ ਈਸਟ ਏਸ਼ੀਆ ਸਿਖਰ ਸੰਮੇਲਨ ਵਿਚ ਹਿੱਸਾ ਲਿਆ ਹੈ। ਇਸ ਮੌਕੇ ਬੈਠਕ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਹਮੇਸ਼ਾ ਤੋਂ ਹੀ ਆਸੀਅਨ ਦੇਸ਼ਾਂ ਦੇ ਵਿਚਾਲੇ ਏਕਤਾ ਨੂੰ ਸਪੋਰਟ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸੀਅਨ ਭਾਰਤ ਦੇ ਇੰਡੋ-ਪੈਸੀਫਿਕ ਵਿਜ਼ਨ ਅਤੇ ਕਵਾਡ ਕੋ-ਆਪਰੇਸ਼ਨ ਦੇ ਕੇਂਦਰ ਵਿਚ ਹੈ।

    ਪੀਐਮ ਮੋਦੀ ਨੇ ਕਿਹਾ ਕਿ ਦੁਨੀਆਂ ਭਰ ਵਿਚ ਜਾਰੀ ਵੱਖ-ਵੱਖ ਜੰਗਾਂ ਦਾ ਸਭ ਤੋਂ ਮਾੜਾ ਅਸਰ ਗਲੋਬਲ ਸਾਊਥ ਦੇ ਦੇਸ਼ਾਂ ’ਤੇ ਪੈ ਰਿਹਾ ਹੈ। ਅਜਿਹੇ ਵਿਚ ਦੁਨੀਆ ’ਚ ਸ਼ਾਂਤੀ ਬਹਾਲ ਕਰਨਾ ਬੇਹੱਦ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਮੁਸ਼ਕਲਾਂ ਦਾ ਹੱਲ ਜੰਗ ਦੇ ਮੈਦਾਨ ’ਚੋਂ ਨਹੀਂ ਨਿਕਲ ਸਕਦਾ ਅਤੇ ਅਸੀਂ ਹਮੇਸ਼ਾ ਇਹੀ ਕਿਹਾ ਹੈ ਕਿ ਇਹ ਜੰਗ ਦਾ ਯੁੱਗ ਨਹੀਂ ਹੈ। ਈਸਟ ਏਸ਼ੀਆ ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਪੀਐਮ ਮੋਦੀ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਵੀ ਮੁਲਾਕਾਤ ਕੀਤੀ ਸੀ।  

    RELATED ARTICLES

    Most Popular

    Recent Comments