ਹਰਿਆਣਾ ਦੀਆਂ 90 ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹਿਲੀ ਵਾਰ ਸੂਬੇ ‘ਚ ਰੈਲੀ ਕਰਨ ਆਏ ਹਨ। ਇਹ ਰੈਲੀ ਕੁਰੂਕਸ਼ੇਤਰ ਦੇ ਥੀਮ ਪਾਰਕ ਵਿੱਚ ਹੋ ਰਹੀ ਹੈ। ਪੀਐਮ ਸਟੇਜ ‘ਤੇ ਪਹੁੰਚ ਗਏ ਹਨ। ਰੈਲੀ ਵਿੱਚ ਜੀਟੀ ਬੈਲਟ ’ਤੇ ਸਥਿਤ 6 ਜ਼ਿਲ੍ਹਿਆਂ ਦੀਆਂ 23 ਵਿਧਾਨ ਸਭਾ ਸੀਟਾਂ ਦੇ ਉਮੀਦਵਾਰ ਸ਼ਾਮਲ ਹੋਏ। ਇਨ੍ਹਾਂ ਵਿੱਚ ਕਰਨਾਲ, ਕੁਰੂਕਸ਼ੇਤਰ, ਅੰਬਾਲਾ, ਪੰਚਕੂਲਾ, ਯਮੁਨਾਨਗਰ ਅਤੇ ਕੈਥਲ ਦੇ ਉਮੀਦਵਾਰ ਸ਼ਾਮਲ ਹਨ।
ਹਰਿਆਣਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੋਣ ਰੈਲੀ ਨੂੰ ਕੀਤਾ ਸੰਬੋਧਿਤ
RELATED ARTICLES


